21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਲਸਾੜਾ ਦਾ ਹਾਕੀ ਟੂਰਨਾਮੈਂਟ <br/>

ਅਜੀਤ ਡੈਸਕ 19-11-2025
ਉੜਾਪੜ/ਲਸਾੜਾ, 18 ਨਵੰਬਰ (ਲਖਵੀਰ ਸਿੰਘ ਖ਼ੁਰਦ)-ਰਾਂਉਂਡ ਗਲਾਸ ਸੈਂਟਰ ਹਾਕੀ ਅਕੈਡਮੀ ਲਸਾੜਾ ਵਲੋਂ ਐਨ.ਆਰ.ਆਈ ਵੀਰਾਂ, ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਾਇਆ ਗਿਆ | ਸ਼ਾਨਦਾਰ 7ਵਾਂ ਹਾਕੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਟੂਰਨਾਮੈਂਟ ਵਿਚ 52 ਕਿੱਲੋਂ ਆਲ ਓਪਨ ਅਤੇ 42 ਕਿੱਲੋਂ ਪਿੰਡ ਪੱਧਰ ਦੀਆਂ ਕਰੀਬ 30 ਟੀਮਾਂ ਨੇ ਹਿੱਸਾ ਲਿਆ | ਇਹ ਟੂਰਨਾਮੈਂਟ ਸਤਨਾਮ ਸਿੰਘ, ਜਰਨੈਲ ਸਿੰਘ ਸਾਬਕਾ ਪੰਚ, ਮਲਕੀਤ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਅਮਰੀਕ ਸਿੰਘ ਬੋਲਾ ਆਦਿ ਵਲੋਂ ਆਪਣੀ ਨਿਗਰਾਨੀ ਹੇਠ ਸੰਪੂਰਨ ਕਰਾਇਆ ਗਿਆ | ਟੂਰਨਾਮੈਂਟ ਦੇ ਆਖ਼ਰੀ ਦਿਨ ਫਾਈਲ ਮੁਕਾਬਲੇ ਕਰਵਾਏ ਗਏ | ਜਿਸ ਵਿਚ 52 ਕਿੱਲੋਂ ਭਾਰ ਦਾ ਫਾਈਨਲ ਮੁਕਾਬਲਾ ਰਾਂਉਂਡ ਗਲਾਸ ਸੈਂਟਰ ਲਸਾੜਾ ਅਤੇ ਸੰਸਾਰਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਲਸਾੜਾ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ 3-1 ਗੋਲਾਂ ਦੇ ਫ਼ਰਕ ਨਾਲ ਇਹ ਮੈਚ ਜਿੱਤ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ | ਇਸੇ ਤਰਾਂ 42 ਕਿੱਲੋਂ ਭਾਰ ਵਿਚ ਵੀ ਲਸਾੜਾ ਅਕੈਡਮੀ ਦੀ ਟੀਮ ਨੇ ਔੜ ਨੂੰ ਸਟੋਕਾਂ 'ਤੇ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ | ਇਸ ਤੋਂ ਇਲਾਵਾ ਬੱਚਿਆਂ ਦੀਆਂ 100 ਮੀਟਰ ਦੀਆਂ ਦੌੜਾਂ ਵੀ ਕਰਾਈਆਂ ਗਈਆਂ | ਲਸਾੜਾ ਅਕੈਡਮੀ ਦੇ ਖਿਡਾਰੀ ਨੂੰ ਮੈਨ ਆਫ਼ ਦਾ ਟੂਰਨਾਮੈਂਟ ਐਵਾਰਡ ਨਾਲ ਐਲਾਨਿਆ ਗਿਆ | ਜਿਸ ਨੰੂ ਸਤਲੁਜ ਸਪੇਅਰ ਪਾਰਟ ਔੜ ਵਲੋਂ ਰੇਂਜਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅਦਾਰਾ 'ਅਜੀਤ' ਦੇ ਸਹਿ-ਸੰਪਾਦਕ ਸਤਨਾਮ ਸਿੰਘ ਮਾਣਕ ਅਤੇ ਫਰੈਂਡਜ਼ ਫ਼ਾਰ ਐਵਰ ਗਰੁੱਪ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤੀ ਗਈ | ਇਸ ਮੌਕੇ ਉਹਨਾਂ ਖਿਡਾਰੀਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਨਵੀਂ ਪਨੀਰੀ ਨੂੰ ਖੇਡਾਂ ਨਾਲ ਜੋੜਨ ਲਈ ਸਪੋਰਟਸ ਕਲੱਬਾਂ ਵਲੋਂ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ | ਜਿਸ ਨਾਲ ਬੱਚਿਆਂ ਨੰੂ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਤੋਂ ਹੀ ਦੂਰ ਨਹੀਂ ਰੱਖਿਆ ਜਾ ਸਕਦਾ ਸਗੋਂ ਸਿਹਤ ਪੱਖੋਂ ਤੰਦਰੁਸਤ ਵੀ ਬਣਾਇਆ ਜਾ ਸਕਦਾ ਹੈ | ਇਸ ਮੌਕੇ ਫਰੈਂਡਜ਼ ਫ਼ਾਰ ਐਵਰ ਤੋਂ ਹਰਦੀਪ ਸਿੰਘ ਯੂ.ਕੇ, ਤਰਲੋਚਨ ਸਿੰਘ ਬੱਗਾ, ਭੌਲੀ ਜਰਮਨ, ਕੁਲਦੀਪ ਸਿੰਘ, ਲਖਵੀਰ ਸਿੰਘ ਖ਼ੁਰਦ, ਵੀਜੈ ਕੁਮਾਰ, ਅਜੀਤ ਸਿੰਘ, ਹਰਭਜਨ ਸਿੰਘ ਦੀ ਪੂਰੀ ਟੀਮ ਵੀ ਹਾਜ਼ਰ ਰਹੀ | ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਇਸ ਟੂਰਨਾਮੈਂਟ ਲਈ ਸਹਿਯੋਗ ਦੇਣ ਲਈ ਸਾਰੇ ਦਾਨੀਆਂ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਮੁਖ ਸਿੰਘ ਬੋਲਾ, ਜਰਨੈਲ ਸਿੰਘ ਪੰਚ, ਹਰੀ ਲਸਾੜਾ, ਹਰਜਿੰਦਰ ਸਿੰਘ ਅਸਟ੍ਰੇਲੀਆ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਕੁਮਾਰ, ਅਵਤਾਰ ਸਿੰਘ ਨੰਬਰਦਾਰ, ਬਚਿੱਤਰ ਸਿੰਘ, ਗੁਰਦੇਵ ਸਿੰਘ, ਦਲਵਾਰਾ ਸਿੰਘ, ਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਵ: ਕੇਸਰ ਸਿੰਘ ਸਾਬਕਾ ਸਰਪੰਚ ਨੌਰਾ ਨਮਿਤ ਭੋਗ ਤੇ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਗੰਨਾ ਮਿੱਲਾਂ ਦੀ ਬਕਾਇਆ ਰਾਸ਼ੀ ਸੰਬੰਧੀ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।