ਬੰਗਾ, 5 ਨਵੰਬਰ (ਕੁਲਦੀਪ ਸਿੰਘ ਪਾਬਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁ: ਸ੍ਰੀ ਚਰਨ ਕੰਵਲ ਸਾਹਿਬ ਜਿੰਦੋਵਾਲ ਬੰਗਾ ਤੋਂ ਸਜਾਏ ਨਗਰ ਕੀਰਤਨ ਦੌਰਾਨ ਗੁ: ਬਾਬਾ ਬੁੰਗਾ ਸਾਹਿਬ ਤੁੰਗਲ ਗੇਟ ਬੰਗਾ ਵਿਖੇ ਪਹੁੰਚਣ ਦੀ ਖੁਸ਼ੀ 'ਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਜਸਵਿੰਦਰ ਸਿੰਘ ਮਾਨ ਸਮੂਹ ਮੈਬਰਾਂ ਅਤੇ ਮੁਹੱਲੇ ਦੀਆਂ ਸੰਗਤਾਂ ਵੱਲੋਂ ਪ੍ਰਸ਼ਾਦ ਅਤੇ ਜਲ ਜੀਰਾ ਦੇ ਲੰਗਰ ਲਗਾਏ ਗਏ | ਇਸ ਮੌਕੇ 'ਤੇ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਨ, ਸੈਕਟਰੀ ਜਤਿੰਦਰ ਸਿੰਘ ਮਾਨ ਅਤੇ ਮੈਂਬਰ ਸਾਹਿਬਾਨ ਰਾਜਵਿੰਦਰ ਸਿੰਘ ਮਾਨ, ਗੁਰਪਿੰਦਰ ਸਿੰਘ ਮਾਨ, ਮਨਦੀਪ ਸਿੰਘ ਮਾਨ, ਸੁਖਜਿੰਦਰ ਸਿੰਘ ਮਾਨ, ਅੰਮਿ੍ਤ ਸਿੰਘ ਮਾਨ, ਪਿ੍ੰਸੀਪਲ ਚਰਨਜੀਤ ਸਿੰਘ, ਲੈਕਚਰਾਰ ਅੰਮਿ੍ਤਪਾਲ ਸਿੰਘ, ਗ੍ਰੰਥੀ ਇਕਬਾਲ ਸਿੰਘ, ਦੀਪਕ ਕੁਮਾਰ, ਜਸਵਿੰਦਰ ਸਿੰਘ, ਅਮਰੀਕ ਸਿੰਘ ਅਤੇ ਸਮੂਹ ਮੁਹੱਲਾ ਵਾਸੀ ਆਦਿ ਹਾਜ਼ਰ ਸਨ |