28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੋਕੁਲਧਾਮ ਗਊਸ਼ਾਲਾ ਵਿਖੇ ਲਗਾਇਆ ਗਊ ਭਲਾਈ ਕੈਂਪ <br/>

ਅਜੀਤ ਡੈਸਕ 06-11-2025
ਨਵਾਂਸ਼ਹਿਰ, 5 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੋਕੁਲਧਾਮ ਗਊਸ਼ਾਲਾ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਬੇਸਹਾਰਾ ਗਊਆਂ ਦੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਗਊ ਭਲਾਈ ਕੈਂਪ ਲਗਾਇਆ ਗਿਆ | ਵੀ.ਕੇ ਮਾਰਕੰਡਾ ਪ੍ਰਧਾਨ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਡਾਇਰੈਕਟਰ ਪਸੂ ਪਾਲਣ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਕੈਂਪ ਵਿੱਚ ਹਲਕਾ ਇੰਚਾਰਜ ਲਲਿਤ ਮੋਹਣ ਪਾਠਕ ਬੱਲੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪਸੂ ਪਾਲਣ ਵਿਭਾਗ ਦੇ ਅਧਿਕਾਰੀਆਂ ਵਲੋਂ ਗਊਸ਼ਾਲਾ ਪ੍ਰਬੰਧਕ ਕਮੇਟੀ ਨੂੰ 25,000 ਰੁਪਏ ਦੀਆਂ ਜਰੂਰੀ ਦਵਾਈਆਂ, ਜਿਨ੍ਹਾਂ ਵਿੱਚ ਫੀਡ ਸਪਲੀਮੈਂਟ, ਲੀਵਰ ਟੋਨਿਕ, ਕੈਲਸ਼ੀਅਮ, ਧਾਤਾਂ ਦਾ ਚੂਰਾ ਆਦਿ 125 ਗਊਆਂ ਨੂੰ ਦਿੱਤੀਆਂ ਗਈਆਂ ਅਤੇ ਮੌਕੇ 'ਤੇ ਬਿਮਾਰ ਗਊਆਂ ਦਾ ਇਲਾਜ ਕੀਤਾ ਗਿਆ | ਡਾ. ਸ਼ਮਸ਼ੇਰ ਸਿੰਘ ਡਿਪਟੀ ਡਾਇਰੈਕਟਰ ਪਸੂ ਪਾਲਣ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਕਹਿਣ ਉਪਰੰਤ ਗਊਆਂ ਦੀ ਸਾਂਭ-ਸੰਭਾਲ, ਟੀਕਾਕਰਨ, ਮਲੱਪ ਰਹਿਤ ਕਰਨ ਲਈ ਜਾਣਕਾਰੀ ਦਿੱਤੀ ਗਈ | ਇਸ ਕੈਂਪ ਵਿੱਚ ਡਾ. ਕੁਲਦੀਪ ਸਿੰਘ ਅਟਵਾਲ ਸਹਾਇਕ ਡਾਇਰੈਕਟਰ, ਡਾ. ਜਸਵਿੰਦਰ ਰੱਲ੍ਹ ਸੀਨੀਅਰ ਵੈਟਨਰੀ ਅਫਸਰ, ਡਾ. ਜਸਨੀਤ ਸਿੰਘ, ਡਾ. ਸਤਨਾਮ ਸਿੰਘ, ਡਾ. ਜਤਿੰਦਰ ਕੁਮਾਰ, ਪਰਦੀਪ ਸਿੰਘ ਵੈਟਨਰੀ ਇੰਸਪੈਕਟਰ ਵਿਭਾਗ ਵਲੋਂ ਮੌਜੂਦ ਸਨ | ਇਸ ਮੌਕੇ 'ਤੇ ਪ੍ਰਧਾਨ ਵੀ.ਕੇ ਮਾਰਕੰਡਾ, ਅਸ਼ਵਨੀ ਬਲਾਗਣ, ਰਾਘਵ ਸਹਿਜਪਾਲ, ਸਤਪਾਲ ਉਂਮਟ, ਵਿਜੇ ਅਭੀ, ਸੁਭਾਸ਼ ਵਰਮਾ ਮਿੰਟਾ, ਸੁਨੀਲ ਸ਼ਰਮਾ, ਰਾਜ ਕੁਮਾਰ ਸੌਂਧੀ, ਮੁਕੇਸ਼ ਬੀਰ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ |

ਪਿਛਲੀ ਖ਼ਬਰ ਨਗਰ ਕੀਰਤਨ ਦੀ ਤੁੰਗਲ ਗੇਟ ਪਹੁੰਚਣ 'ਤੇ ਕੀਤੀ ਗਈ ਸੇਵਾ <br/> ਅਗਲੀ ਖ਼ਬਰ ਅਰਸ਼ਦੀਪ ਬਾਂਠ ਨੇ ਜਿੱਤੇ 2 ਚਾਂਦੀ ਦੀ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।