28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੰਤ ਬਾਬਾ ਇੰਦਰ ਸਿੰਘ ਮੋਨੀ ਦੀ ਬਰਸੀ ਸਮਾਗਮ 22 ਤੋਂ

ਅਜੀਤ ਡੈਸਕ 19-10-2025
ਰਾਹੋਂ, 18 ਅਕਤੂਬਰ (ਉਂਕਾਰ ਸਿੰਘ ਰਾਠੋਰ)-ਸੰਤ ਬਾਬਾ ਇੰਦਰ ਸਿੰਘ ਮੋਨੀ ਛੋਕਰਾਂ ਵਾਲਿਆਂ ਦੀ 85ਵੀਂ ਬਰਸੀ 22, 23 ਤੇ 24 ਅਕਤੂਬਰ ਨੂੰ ਪਿੰਡ ਛੋਕਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਸ਼ਰਧਾ ਮਨਾਈ ਜਾ ਰਹੀ ਹੈ | ਗੱਦੀ ਨਸ਼ੀਨ ਸੰਤ ਰਜਿੰਦਰ ਸਿੰਘ ਛੋਕਰਾਂ ਵਾਲਿਆਂ ਨੇ ਕਿਹਾ ਇਸ ਸ਼ੁੱਭ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਗੱਦੀ ਨਸ਼ੀਨ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਨਿਰਮਲ ਪੰਚਾਇਤੀ ਅਖਾੜਾ, ਕਨਖਲ ਹਰਿਦੁਆਰ ਦੇ ਮਹੰਤ ਗਿਆਨ ਦੇਵ ਸਿੰਘ ਵੇਦਾਂਤ ਅਚਾਰੀਆ ਪਹੁੰਚ ਰਹੇ ਹਨ | 22 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਸਵੇਰੇ 9 ਵਜੇ ਹੋਵੇਗੀ ਅਤੇ ਨਗਰ ਕੀਰਤਨ ਦੀ ਸ਼ੁਰੂਆਤ 10 ਵਜੇ ਸਵੇਰੇ ਹੋਵੇਗੀ ਜੋ ਪਿੰਡ ਛੋਕਰਾਂ, ਕੋਟ ਰਾਂਝਾ, ਪੱਲੀਆਂ ਖ਼ੁਰਦ, ਪੱਲੀਆਂ ਕਲਾਂ, ਬਸਤੀ ਬਾਬਾ ਸ਼ਾਹ ਅਲੀ ਤੋਂ ਹੁੰਦਾ ਹੋਇਆ ਕੁਟੀਆ ਛੋਕਰਾਂ ਵਿਖੇ ਸਮਾਪਤੀ ਹੋਵੇਗੀ | 23 ਅਕਤੂਬਰ ਨੂੰ ਸੰਤ ਸਮਾਗਮ ਦੀ ਆਰੰਭਤਾ ਸਵੇਰੇ 10 ਵਜੇ ਹੋਵੇਗੀ, ਜਿਸ ਵਿਚ ਅਟਾਰੀ ਵਾਲਿਆਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰੇਗਾ ਤੇ ਆਏ ਹੋਏ ਸੰਤ-ਮਹਾਂਪੁਰਸ਼ ਆਈਆਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ | ਰਾਤ ਦੇ ਸਮਾਗਮਾਂ ਵਿਚ ਕੀਰਤਨ ਭਾਈ ਵਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਅੰਮਿ੍ਤਸਰ, ਭਾਈ ਹਰਦੀਪ ਸਿੰਘ ਕੋਟ ਰਾਂਝਾ ਵਾਲਿਆਂ ਦਾ ਜਥਾ, ਕਵੀਸ਼ਰੀ ਜਥਾ ਭਾਈ ਸਤਨਾਮ ਸਿੰਘ ਬੱਲੋਵਾਲ ਵਾਲੇ ਹਾਜ਼ਰੀ ਭਰਨਗੇ | 24 ਅਕਤੂਬਰ ਨੂੰ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਪਰੰਤ ਖੁੱਲੇ੍ਹ ਪੰਡਾਲ ਵਿਚ 10 ਵਜੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਆਈਆਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ | ਬਲੱਡ ਕੈਂਸਰ ਕੇਅਰ ਤੇ ਅੱਖਾਂ ਦਾ ਕੈਂਪ ਮੁਫ਼ਤ ਵੀ ਲੱਗੇਗਾ | ਸਮਾਗਮ ਦਾ ਲਾਈਵ ਅਤੇ ਫ਼ੋਟੋਗਰਾਫੀ ਬਬਲਾ ਸਟੂਡੀਓ ਰਾਹੋਂ ਵਲੋਂ ਕੀਤਾ ਜਾਵੇਗਾ | ਸਮਾਗਮ ਤੇ ਗੁਰੂ ਕਾ ਲੰਗਰ ਅਤੁੱਟ
ਪਿਛਲੀ ਖ਼ਬਰ ਗੜ੍ਹਪਧਾਣੇ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਸਕਾਈਲਾਈਟ ਨੇ ਚੌਥੀ ਵਾਰ ਜਿੱਤਿਆ ਆਈ. ਡੀ. ਪੀ. ਆਈਲਟਸ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।