28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗੜ੍ਹਪਧਾਣੇ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

ਅਜੀਤ ਡੈਸਕ 19-10-2025
ਔੜ, 18 ਅਕਤੂਬਰ (ਗੁਰਨਾਮ ਸਿੰਘ ਸੈਣੀ)-ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦੱਲ ਪੰਜਵਾਂ ਤਖ਼ਤ 96 ਕਰੋੜੀ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾ ਮਿਸਲ ਸ੍ਰੀ ਅਨੰਦਪੁਰ ਸਾਹਿਬ ਜੂਨ 1984 ਪੰਜਾਬ ਹਿੰਦੋਸਤਾਨ ਵਿਸ਼ਵ ਦੇ ਹੈੱਡ ਕੁਆਰਟਰ ਇਤਿਹਾਸਿਕ ਪਵਿੱਤਰ ਪੁਰਾਤਨ ਧਾਰਮਿਕ ਤਪ ਅਸਥਾਨ ਸੰਤ ਵਜੀਰ ਸਿੰਘ ਗੁਰਦੁਆਰਾ ਠੇਰੀ ਸਾਹਿਬ ਗੜ੍ਹਪਧਾਣਾ ਵਿਖੇ ਪਿੰਡ ਦੀਆਂ ਸਮੂਹ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਠਾਕਰ ਸਿੰਘ ਦੀ ਅਗਵਾਈ ਹੇਠ ਕਰਵਾਇਆ | ਇਸ ਸੰਬੰਧੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੀ ਬਾਣੀ ਦੇ ਭੋਗ ਪਾਏ ਜਾਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਠਾਕਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਤੇ ਕਥਾ ਵਿਚਾਰਾਂ ਕਰਦਿਆਂ ਆਖਿਆਂ ਕਿ ਸੰਗਤਾਂ ਨੂੰ ਸਿੱਖ ਵਿਰਸੇ ਨਾਲ ਜੋੜਨ, ਇਲਾਕੇ ਦੀ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ | ਅੰਤ 'ਚ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ | ਇਸ ਮੌਕੇ ਮੱਖਣ ਸਿੰਘ, ਅਮਨਜੀਤ ਸਿੰਘ ਭੁੱਲਰ ਨਾਮਧਾਰੀ, ਰਾਮ ਸਿੰਘ, ਮਨੋਜ ਸਿੰਘ, ਠੇਕੇਦਾਰ ਸਤਪਾਲ ਸਿੰਘ, ਸਾਹਿਲ ਸਿੰਘ, ਹਰਮਨ ਸਿੰਘ, ਪਰਮ ਸਿੰਘ, ਸਰਪੰਚ ਹਰਦੀਪ ਸਿੰਘ, ਕਸ਼ਮੀਰ ਸਿੰਘ ਤੇ ਚਰਨਾਮਿਤ ਸਿੰਘ ਦੋਵੇ ਨੰਬਰਦਾਰ, ਜਗਦੀਪ ਸਿੰਘ, ਅੰਮਿ੍ਤਪਾਲ ਸਿੰਘ, ਅੰਸ਼ਪ੍ਰੀਤ ਸਿੰਘ, ਅਮਰੀਕ ਸਿੰਘ ਭੰਗਲ, ਮੇਜਰ ਸਿੰਘ ਧਾਲੀਵਾਲ ਸਮੇਤ ਪਿੰਡ ਤੇ ਇਲਾਕੇ ਦੀਆਂ ਹੋਰ ਵੀ ਅਨੇਕਾ ਸ਼ਰਧਾਲੂ ਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੀ. ਐਮ. ਸ੍ਰੀ ਸਕੂਲ ਮੁਕੰਦਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਸੰਤ ਬਾਬਾ ਇੰਦਰ ਸਿੰਘ ਮੋਨੀ ਦੀ ਬਰਸੀ ਸਮਾਗਮ 22 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।