18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਚੰਡੀਗੜ੍ਹ ਚੌਕ 'ਚ ਲਗਾਇਆ ਵਿਸ਼ਾਲ ਧਰਨਾ ਨਵਾਂਸ਼ਹਿਰ ਦੇ ਰੇਲਵੇ ਰੋਡ ਨੂੰ ਬਣਾਉਣ ਲਈ ਦੁਕਾਨਦਾਰਾਂ ਤੇ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਰੇਲਵੇ ਰੋਡ ਨਵਾਂਸ਼ਹਿਰ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਚੌਂਕ 'ਚ ਲਗਾਇਆ ਗਿਆ ਵਿਸ਼ਾਲ ਧਰਨਾ | ਅਜੀਤ ਤਸਵੀਰ <br/> 24-09-2025
ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਰੇਲਵੇ ਰੋਡ ਦੀ ਮੰਦੀ ਹਾਲਤ ਨੂੰ ਮੁੱਖ ਰੱਖਦਿਆਂ ਦੁਕਾਨਦਾਰਾਂ ਵੱਲੋਂ ਲੰਬੇ ਸਮੇਂ ਤੋਂ ਰੇਲਵੇ ਰੋਡ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪ੍ਰੰਤੂ ਪਰਨਾਲਾ ਉਥੇ ਦਾ ਉੱਥੇ ਹੀ ਹੈ | ਨਗਰ ਕੌਂਸਲ ਵਲੋਂ ਕਈ ਵਾਰ ਇਸ ਦੀ ਸ਼ੁਰੂਆਤ ਕੀਤੀ ਗਈ | ਕੱਲ੍ਹ ਵੀ ਜੋ ਨਗਰ ਕੌਂਸਲ ਅਤੇ ਵਿਧਾਇਕ ਡਾਕਟਰ ਨਛੱਤਰ ਪਾਲ, ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਵਲੋਂ ਰੇਲਵੇ ਰੋਡ ਨੂੰ ਬਣਾਉਣ ਦੇ ਮਹੂਰਤ ਦਾ ਕੰਮ ਕੀਤਾ ਗਿਆ, ਜਥੇਬੰਦੀਆਂ ਵੱਲੋਂ ਇਸ ਨੂੰ ਇੱਕ ਡਰਾਮਾ ਦੱਸਿਆ ਗਿਆ | ਉਹਨਾਂ ਆਖਿਆ ਕਿ ਰੇਲਵੇ ਰੋਡ ਦੀ ਸ਼ੁਰੂਆਤ ਕਰਨ ਲਈ ਆਗੂਆਂ ਵੱਲੋਂ ਕਈ ਵਾਰ ਲੱਡੂ ਵੰਡੇ ਜਾ ਚੁੱਕੇ ਹਨ | ਜਥੇਬੰਦੀਆਂ ਵੱਲੋਂ ਚੰਡੀਗੜ੍ਹ ਚੌਂਕ 'ਚ ਵੱਡਾ ਇਕੱਠ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਸਮਾਜ ਸੇਵਕ ਮਨਮੋਹਣ ਸਿੰਘ ਗੁਲਾਟੀ ਨੇ ਆਖਿਆ ਕਿ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਸ਼ਾਂਤ ਕਰਨ ਲਈ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇੱਕ ਵਾਰ ਫਿਰ ਜੇ.ਸੀ.ਬੀ ਸੱਦ ਕੇ ਡਰਾਮਾ ਕੀਤਾ ਗਿਆ | ਉਹਨਾਂ ਆਖਿਆ ਕਿ ਹੁਣ ਦੁਕਾਨਦਾਰਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ | ਉਹਨਾਂ ਆਖਿਆ ਕਿ ਦੁਕਾਨਦਾਰ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਰੇਲਵੇ ਰੋਡ ਸਹੀ ਮਾਅਨਿਆਂ 'ਚ ਬਣਨਾ ਸ਼ੁਰੂ ਨਹੀਂ ਹੁੰਦਾ | ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ ਨੇ ਦੱਸਿਆ ਕਿ ਰੇਲਵੇ ਰੋਡ ਨੂੰ ਬਣਾਉਣ ਲਈ ਸ਼ਹਿਰ ਵਾਸੀਆਂ ਵੱਲੋਂ ਵਾਰ-ਵਾਰ ਮੰਗ ਕੀਤੀ ਗਈ, ਪਰ ਸਾਰਥਿਕ ਹੱਲ ਨਹੀਂ ਕੱਢਿਆ ਗਿਆ | ਉਹਨਾਂ ਆਖਿਆ ਕਿ ਨਗਰ ਕੌਂਸਲ ਵਲੋਂ ਸ਼ੁਰੂ ਵਿੱਚ ਲਗਭਗ 6.49 ਕਰੋੜ ਫਿਰ 5.49 ਕਰੋੜ ਤੇ ਹੁਣ 2.88 ਕਰੋੜ ਦੇ ਟੈਂਡਰ ਜਾਰੀ ਕੀਤੇ ਗਏ ਹਨ | ਲਗਾਏ ਗਏ ਧਰਨੇ ਨੂੰ ਸੁਖਵਿੰਦਰ ਸਿੰਘ ਥਾਂਦੀ ਪ੍ਰਧਾਨ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ, ਬਿੱਟਾ ਸਬਰਵਾਲ, ਸਰਜੀਤ ਸਿੰਘ ਸੋਇਤਾ, ਦਿਨੇਸ਼ ਸੂਰੀ ਸਮਾਜ ਸੇਵਕ, ਬਰਿੰਦਰ ਚੋਪੜਾ ਕੌਂਸਲਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 'ਤੇ ਵਿੱਕੀ ਗਿੱਲ, ਅਮਰਜੀਤ ਸਿੰਘ ਖ਼ਾਲਸਾ, ਵਿਜੇ ਕੁਮਾਰ, ਪਰਵੀਨ ਕੁਮਾਰ, ਰਵੀ ਕੁਮਾਰ, ਸੰਤੋਖ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਿੰਘ |
ਪਿਛਲੀ ਖ਼ਬਰ 10 ਲੱਖ ਸਿਹਤ ਬੀਮੇ ਦੀ ਰਜਿਸਟਰੇਸ਼ਨ ਦਾ ਕੰਮ ਅੱਜ ਤੋਂ ਹੋਵੇਗਾ ਸ਼ੁਰੂ - ਬਿ੍ਗੇਡੀਅਰ ਰਾਜਕੁਮਾਰ ਅਗਲੀ ਖ਼ਬਰ ਪਿੰਡ ਰਾਏਪੁਰ ਡੱਬਾ ਵਿਖੇ ਜਾਗਰਣ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।