18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿੰਡ ਰਾਏਪੁਰ ਡੱਬਾ ਵਿਖੇ ਜਾਗਰਣ 30 ਨੂੰ

ਅਜੀਤ ਡੈਸਕ 24-09-2025
ਬੰਗਾ, 23 ਸਤੰਬਰ (ਧਰਮਵੀਰ ਪਾਲ)-ਸਮੂਹ ਨਗਰ ਨਿਵਾਸੀਆਂ ਅਤੇ ਭਾਟੀਆ ਪਰਿਵਾਰ ਪਿੰਡ ਰਾਏਪੁਰ ਡੱਬਾ ਦੇ ਸਹਿਯੋਗ ਨਾਲ ਵਿਸ਼ਾਲ ਜਾਗਰਣ ਅਤੇ ਭੰਡਾਰਾ 30 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ ਅਤੇ ਭੰਡਾਰਾ ਬੜੀ ਧੂਮਧਾਮ ਨਾਲ ਪਿੰਡ ਰਾਏਪੁਰ ਡੱਬਾ ਵਿਖੇ ਮਨਾਇਆ ਜਾਵੇਗਾ | ਜਿਸ ਵਿੱਚ ਮਸ਼ਹੂਰ ਕਲਾਕਾਰ ਨਿਰਮਲ ਨਿੰਮਾ, ਅਵਤਾਰ ਫਰਜੀ ਅਤੇ ਸੌਰਵ ਝਾਕੀਆਂ ਵਾਲੇ ਮਹਾਂਮਾਈ ਦਾ ਗੁਣਗਾਨ ਕਰਨਗੇ | ਇਸ ਮੌਕੇ 'ਤੇ ਰਾਜ ਕੁਮਾਰ, ਡਾਕਟਰ ਕਸ਼ਮੀਰ ਭਾਟੀਆ, ਗੁਰਦੇਵ ਭਾਟੀਆ, ਅਮਰ ਚੰਦ, ਕਸ਼ਮੀਰ ਲਾਲਾ, ਦੇਵੀ ਦਿਆਲ, ਵਿਜੇ ਕੁਮਾਰ, ਦਿਨੇਸ਼, ਇੰਦਰਜੀਤ, ਮੋਹਨ ਲਾਲ, ਮੁਕੇਸ਼ ਭਾਟੀਆ, ਹੈਰੀ, ਮੋਹਣ ਲਾਲ, ਹਰਮੇਸ਼ ਕਾਲਾ, ਸੱਤਪਾਲ ਫੌਜੀ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਚੰਡੀਗੜ੍ਹ ਚੌਕ 'ਚ ਲਗਾਇਆ ਵਿਸ਼ਾਲ ਧਰਨਾ ਨਵਾਂਸ਼ਹਿਰ ਦੇ ਰੇਲਵੇ ਰੋਡ ਨੂੰ ਬਣਾਉਣ ਲਈ ਦੁਕਾਨਦਾਰਾਂ ਤੇ ਜਥੇਬੰਦੀਆਂ... ਅਗਲੀ ਖ਼ਬਰ ਹਰ ਪੰਜਾਬੀ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ -ਵਿਧਾਇਕਾ ਸੰਤੋਸ਼ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।