17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਔੜ ਵਿਖੇ ਦੁਸਹਿਰੇ ਦੇ ਮੇਲੇ ਦੀ ਸ਼ੁਰੂਆਤ

ਅਜੀਤ ਡੈਸਕ 24-09-2025
ਔੜ, 23 ਸਤੰਬਰ (ਗੁਰਨਾਮ ਸਿੰਘ ਸੈਣੀ)-ਦੁਸਹਿਰਾ ਮੇਲਾ ਪ੍ਰਬੰਧਕ ਕਮੇਟੀ ਔੜ ਵੱਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਦੁਸਹਿਰਾ ਮੇਲਾ 2 ਅਕਤੂਬਰ ਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 22 ਸਤੰਬਰ ਤੋਂ ਸ਼ਾਨਦਾਰ ਝਾਕੀਆਂ ਨਾਲ ਦੁਸਹਿਰੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਝਾਕੀਆਂ ਪਿੰਡ ਅਤੇ ਦੁਸਹਿਰਾ ਗਰਾਊਾਡ ਦੀ ਪਰਿਕ੍ਰਮਾ ਕਰਨ ਉਪਰੰਤ ਸਮਾਪਤ ਹੋ ਰਹੀਆਂ ਹਨ | ਇਨ੍ਹਾਂ ਝਾਕੀਆਂ ਨੂੰ ਦੇਖਣ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਹੈ ਅਤੇ ਝਾਕੀਆਂ ਦੇ ਨਾਲ ਭਾਰੀ ਸੰਗਤਾਂ ਵੀ ਜੁੜ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਔੜ ਵਿਖੇ 27 ਸਤੰਬਰ ਨੂੰ ਸੀਤਾ ਸਵੰਬਰ ਹੋਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੁਸਹਿਰੇ ਮੇਲੇ ਵਿੱਚ ਵੱਧ ਚੜ੍ਹਕੇ ਸਹਿਯੋਗ ਕਰਨ ਅਤੇ ਵੱਧ ਚੜ੍ਹਕੇ ਆਪਣੀ ਹਾਜ਼ਰੀ ਦੇ ਕੇ ਪ੍ਰਭੂ ਰਾਮ ਜੀ ਦਾ ਗੁਣਗਾਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ |
ਇਸ ਮੌਕੇ ਪ੍ਰਧਾਨ ਕਮਲਜੀਤ ਰਾਣਾ, ਚੇਅਰਮੈਨ ਜੀਵਨ ਕੁਮਾਰ ਬਿੱਟੂ, ਉੱਪ ਪ੍ਰਧਾਨ ਦਵਿੰਦਰ ਕੁਮਾਰ ਬਿੰਦਾ, ਸੈਕਟਰੀ ਵਿਪਨ ਭਨੋਟ, ਕੈਸ਼ੀਅਰ ਅਮਿਤ ਦੁੱਗਲ, ਸ਼ਿਵ ਕੁਮਾਰ ਬਿੱਟਾ ਜ. ਸਕੱਤਰ, ਰਜੀਵ ਪਠਾਨੀਆ, ਸੁਰਜੀਤ ਲਾਲ, ਕਮਲਜੀਤ ਦੁੱਗਲ ਸਰਪੰਚ, ਮਨਦੀਪ ਦੁੱਗਲ, ਸ਼ਿਵ ਕੁਮਾਰ ਦੁੱਗਲ, ਸ਼ਸ਼ੀਕਾਂਤ ਸ਼ਰਮਾ, ਵੀਸ਼ੂ ਸ਼ਰਮਾ, ਸ਼ਿਵਮ ਭਨੋਟ, ਅਮਰੀਕ ਲਾਲ, ਸੰਜੀਵ ਰਾਣਾ, ਹਰੀਸ਼ ਰਾਣਾ, ਜੀਵਨ ਸ਼ਰਮਾ, ਗਣੇਸ਼ ਕੁਮਾਰ, ਮਿੰਟੂ ਰਾਣਾ ਤੋਂ ਇਲਾਵਾ ਅਨੇਕਾਂ ਪ੍ਰਬੰਧਕ ਅਤੇ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਖਟਕੜ ਕਲਾਂ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਦੀ ਸ਼ੁਰੂਆਤ ਬਾਬਾ ਮੰਗਾ ਤੇ ਕੁਲਜੀਤ ਸਿੰਘ ਸਰਹਾਲ ਨੇ ਕਰਵਾਈ ਅਗਲੀ ਖ਼ਬਰ ਡਾ. ਜਸਪ੍ਰੀਤ ਸਿੰਘ ਬੀਜਾ ਦੇ ਗ੍ਰਹਿ ਕੈਬਨਿਟ ਮੰਤਰੀ ਸੌਂਦ ਤੇ ਐਸ ਸੀ. ਵਿੰਗ ਦੇ ਸੂਬਾ ਪ੍ਰਧਾਨ ਜੀ. ਪੀ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।