ਨਵਾਂਸ਼ਹਿਰ, 20 ਜੁਲਾਈ (ਜਸਬੀਰ ਸਿੰਘ ਨੂਰਪੁਰ) - ਕਰਿਆਮ ਰੋਡ 'ਤੇ ਸਥਿਤ ਕੇ.ਸੀ. ਪਬਲਿਕ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਹਿਰ ਦੇ ਪੰਡੋਰਾ ਮੁਹੱਲਾ 'ਚ ਸਥਿਤ ਅਸ਼ਟਧਾਤੂ ਮੁਕਤੀਨਾਥ ਮਹਾਦੇਵ ਸ਼ਿਵ ਮੰਦਰ ਅਤੇ ਗੋਕੁਲ ਧਾਮ ਗਊਸ਼ਾਲਾ ਦੇ ਦਰਸ਼ਨ ਕੀਤੇ | ਸਭ ਤੋਂ ਪਹਿਲਾਂ ਸਕੂਲ ਪਿ੍ੰਸੀਪਲ ਅਤੇ ਗਰੁੱਪ ਸੀ.ਈ.ਓ ਅਸ਼ਵਨੀ ਦੱਤਾ ਨੇ ਜਮਾਤ ਅਧਿਆਪਕਾ ਹਿਨਾ ਪ੍ਰਭਾਕਰ ਅਤੇ ਵਿਦਿਆਰਥੀਆਂ ਦੀ ਬੱਸ ਨੂੰ ਰਵਾਨਾ ਕੀਤਾ | ਬੱਚੇ ਪੰਡੋਰਾ ਮੁਹੱਲਾ 'ਚ ਸਥਿਤ ਅਸ਼ਟਧਾਤੂ ਮੁਕਤੀਨਾਥ ਮਹਾਦੇਵ ਸ਼ਿਵ ਮੰਦਰ ਪੁੱਜੇ, ਜਿੱਥੇ ਪੰ. ਅਮਰ ਰਾਜ ਜੋਸ਼ੀ ਅਤੇ ਪ੍ਰਬੰਧਕ ਕਮੇਟੀ ਮੈਂਬਰ ਵਿਜੇ ਅੱਬੀ ਨੇ ਉਨ੍ਹਾਂ ਨੂੰ ਅਸ਼ਟਧਾਤੂ ਸ਼ਿਵਲਿੰਗ, ਸ਼ੀਤਲਾ ਮਾਤਾ, ਸ਼੍ਰੀ ਕਿ੍ਸ਼ਨ, ਹਨੂਮਾਨ ਜੀ, ਸ਼ਨੀਦੇਵ ਮਹਾਰਾਜ ਅਤੇ ਭੈਰੋ ਬਾਬਾ ਦੇ ਦਰਬਾਰ 'ਚ ਮੱਥਾ ਟਿਕਾ ਕੇ ਪ੍ਰਾਰਥਨਾ ਕਰਨੀ ਸਿਖਾਈ ਅਤੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਮਾਪਿਆਂ ਦੇ ਪੈਰ ਛੂਹਣੇ ਚਾਹੀਦੇ ਹਨ | ਇਸ ਤੋਂ ਬਾਅਦ ਸਾਨੂੰ ਮੰਦਰ ਜਾਣਾ ਚਾਹੀਦਾ ਹੈ ਅਤੇ ਭਗਵਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ | ਸਾਨੂੰ ਹਮੇਸ਼ਾ ਦੂਜਿਆਂ ਦੀ ਭਲਾਈ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ | ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਗਊ ਮਾਤਾ 'ਚ 33 ਕੋਟੀ ਦੇ ਦੇਵੀ-ਦੇਵਤੇ ਨਿਵਾਸ ਕਰਦੇ ਹਨ | ਇਸ ਤੋਂ ਬਾਅਦ ਸਾਰਿਆਂ ਨੇ ਗੋਕੁਲ ਧਾਮ ਗਊਸ਼ਾਲਾ 'ਚ ਗਊ ਮਾਤਾ ਦੀ ਪੂਜਾ ਅਤੇ ਸੇਵਾ ਕੀਤੀ | ਵਾਪਸੀ 'ਤੇ ਵਿਦਿਆਰਥੀਆਂ ਨੇ ਸੀ.ਈ.ਓ ਅਸ਼ਵਨੀ ਦੱਤਾ ਨਾਲ ਆਪਣੇ ਅਨੁਭਵ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਸਾਨੂੰ ਪਿੱਪਲ ਦੀ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਨੂੰ 24 ਘੰਟੇ ਆੱਕਸੀਜਨ ਦਿੰਦਾ ਹੈ | ਗਊ ਮਾਤਾ ਦੇ ਦਰਸ਼ਨ ਕਰਕੇ ਹੀ ਵਿਅਕਤੀ ਨੂੰ ਸਫਲਤਾ ਮਿਲਣ ਲੱਗਦੀ ਹੈ | ਮੌਕੇ 'ਤੇ ਵਿਪਨ ਕੁਮਾਰ, ਸਰਤਾਜ ਸਿੰਘ, ਰਜਤਦੀਪ ਆਦਿ ਵੀ ਮੌਜੂਦ ਸਨ |