ਬੰਗਾ, 20 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਅਨਮੋਲ ਪੈਲੇਸ ਬੰਗਾ ਵਿਖੇ ਰੋਟਰੀ ਕਲੱਬ ਬੰਗਾ ਦਾ ਇੰਸਟਾਲੇਸ਼ਨ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਰੋਟਰੀ ਡਿਸਟਿ੍ਕਟ 3070 ਦੇ ਗਵਰਨਰ ਰੋਟੋ ਰੋਹਿਤ ਓਬਰਾਏ ਨੇ ਮੁੱਖ ਮਹਿਮਾਨ ਅਤੇ ਇੰਸਟਾਲੇਸ਼ਨ ਅਫਸਰ ਵਜੋਂ ਸ਼ਿਰਕਤ ਕੀਤੀ | ਰੋਟੋ ਸੁਰਿੰਦਰ ਪਾਲ ਪ੍ਰਧਾਨ 2024-25 ਮੁੱਖ ਮਹਿਮਾਨ ਨੇ ਉਨ੍ਹਾਂ ਨਾਲ ਆਏ ਰੋਟੋ. ਹਰਮੋਹਿੰਦਰ ਸਿੰਘ ਜੋਗੀ, ਸੈਕਟਰੀ ਜੀ. ਓ. ਵੀ.ਅਤੇ ਰੋਟੋ. ਮਨਜੀਤ ਸਿੰਘ ਰੋਬਿਨ, ਡਿਸਟਿ੍ਕਟ ਸੈਕਟਰੀ ਐਡਮਿਨ ਬਾਰੇ ਜਾਣੂੰ ਕਰਵਾਇਆ | ਉਨ੍ਹਾਂ ਕਲੱਬ ਵਲੋਂ ਸਾਲ 2024-25 ਵਿੱਚ ਕੀਤੇ ਗਏ ਪ੍ਰੋਜੈਕਟਾਂ ਅਤੇ ਹੋਰ ਸਮਾਜਿਕ ਕੰਮਾਂ ਦੀ ਤਫ਼ਸੀਲ ਪੇਸ਼ ਕੀਤੀ | ਰੋਟੋ. ਪਿ੍ੰ. ਗੁਰਜੰਟ ਸਿੰਘ ਨੇ ਗਵਰਨਰ ਰੋਟੋ: ਰੋਹਿਤ ਓਬਰਾਏ ਦੀ ਮਿਕਨਾਤੀਸੀ ਸ਼ਖ਼ਸੀਅਤ ਬਾਰੇ ਦੱਸਿਆ | ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਰੋਟਰੀ ਵਲੋਂ ਬਹੁਤ ਸਾਰੇ ਸਨਮਾਨ ਦਿੱਤੇ ਗਏ ਹਨ | ਮੁੱਖ ਮਹਿਮਾਨ ਅਤੇ ਇੰਸਟਾਲੇਸ਼ਨ ਅਧਿਕਾਰੀ ਰੋਟੋ. ਰੋਹਿਤ ਓਬਰਾਏ, ਡਿਸਟਿ੍ਕਟ ਗਵਰਨਰ ਵਲੋਂ ਰੋਟੋ. ਪ੍ਰਵੀਨ ਕੁਮਾਰ ਨੂੰ ਕਾਲਰ ਪਹਿਨਾ ਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਵਜੋਂ ਇੰਸਟਾਲੇਸ਼ਨ ਕਰਦਿਆਂ ਅਹੁਦੇ ਦੀ ਸਹੁੰ ਚੁਕਾਈ | ਰੋਟੋ. ਨਿਤਿਨ ਦੁੱਗਲ ਨੂੰ ਕਲੱਬ ਦਾ ਸੈਕਟਰੀ ਨਿਯੁਕਤ ਕੀਤਾ | ਪ੍ਰਧਾਨ ਪ੍ਰਵੀਨ ਕੁਮਾਰ ਨੇ ਪ੍ਰਧਾਨ ਬਣਨ 'ਤੇ ਮੁੱਖ ਮਹਿਮਾਨ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਅਤੇ ਡਿਸਟਿ੍ਕਟ ਗਵਰਨਰ ਨੇ ਨਵੀ ਟੀਮ ਨੂੰ ਉਨ੍ਹਾਂ ਦੇ ਉਹਦਿਆਂ ਦੇ ਨਿਯੁਕਤੀ ਪੱਤਰ ਦਿਤੇ | ਮੁੱਖ ਮਹਿਮਾਨ ਰੋਹਿਤ ਓਬਰਾਏ ਡਿਸਟਿ੍ਕ ਗਵਰਨਰ ਨੇ ਰੋਟਰੀ ਇੰਟਰਨੈਸ਼ਨਲ ਦੇ ਮਿਸ਼ਨ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ | ਇਸ ਸਮੇਂ ਰੋਟੋ. ਹੋਰਮੋਹਿੰਦਰ ਸਿੰਘ ਜੋਗੀ, ਸੇਕ੍ਰੇਟਰੀ ਜੀ.ਓ.ਵੀ, ਰੋਟੋ. ਮਨਜੀਤ ਸਿੰਘ ਰੋਬਿਨ, ਡਿਸਟਿ੍ਕਟ ਸਕੱਤਰ ਐਡਮਿਨ, ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰੱਸਟ ਢਾਹਾਂ, ਰਾਜ ਕੁਮਾਰ ਵਜ੍ਹਾੜ ਨੇ ਵੀ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਕਲੱਬ ਵੱਲੋਂ ਡਿਸਟਿ੍ਕ ਗਵਰਨਰ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਈ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਪ ਪ੍ਰਧਾਨ ਸਰਨਜੀਤ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਰੋਟੋ. ਭੁਪਿੰਦਰ ਸਿੰਘ ਇੰਸਟਾਲੇਸ਼ਨ ਸੈਰੇਮਨੀ ਦੇ ਸਟੇਜ ਸਕੱਤਰ ਰਹੇ | ਇਸ ਸਮੇਂ ਸੁਰਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਬੀਸਲਾ, ਕਿੰਗ ਭਾਰਗਵ, ਰਾਜ ਕੁਮਾਰ, ਡਾਕਟਰ ਪਿ੍ਤਪਾਲ ਸਿੰਘ, ਪਰਮਜੀਤ ਸਿੰਘ ਭੋਗਲ, ਐਡੋਕੇਟ ਅਨਿਲ ਕਟਾਰੀਆ, ਜਸਪਾਲ ਖੁਰਾਨਾ, ਇੰਦਰਜੀਤ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ ਮਾਨ, ਰਾਜ ਕੁਮਾਰ ਭੰਵਰਾ, ਸੰਜੀਵ ਕੁਮਾਰ, ਅਮਰਦੀਪ ਸਿੰਘ, ਅਭਿਸ਼ੇਕ ਖੰਨਾ ਆਦਿ ਹਾਜ਼ਰ ਸਨ |