19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ਼ਹਿਰ 'ਚ ਘੁੰਮਦੇ ਬੇਸਹਾਰਾ ਪਸ਼ੂ ਅਤੇ ਮੁਹੱਲਿਆਂ 'ਚ ਘੁੰਮਦੇ ਲਵਾਰਿਸ ਕੁੱਤੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਵਿਚਾਰ ਪੇਸ਼ ਕਰਦੇ ਹੋਏ ਅਵਤਾਰ ਸਿੰਘ ਯੂ.ਐੱਸ.ਏ, ਰਣਜੀਤ ਸਿੰਘ ਸਾਧੜਾ, ਰਤਨ ਕੁਮਾਰ ਜੈਨ | ਤਸਵੀਰਾਂ : ਹਰਮਿੰਦਰ ਸਿੰਘ ਪਿੰਟੂ
ਨਵਾਂਸ਼ਹਿਰ ਦੇ ਬੰਗਾ ਰੋਡ ਵਿਖੇ ਡਿਵਾਈਡਰ ਦੁਆਲੇ ਬੈਠੇ ਬੇਸਹਾਰਾ ਪਸ਼ੂ ਅਤੇ ਮੁਹੱਲਿਆਂ 'ਚ ਘੁੰਮਦੇ ਲਵਾਰਿਸ ਕੁੱਤੇ |
20-07-2025
ਨਵਾਂਸ਼ਹਿਰ, 19 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਬੰਗਾ ਰੋਡ ਵਿਖੇ ਡਿਵਾਈਡਰਾਂ ਦੁਆਲੇ ਘੁੰਮਦੇ ਅਵਾਰਾ ਪਸ਼ੂ ਅਤੇ ਲੱਗੇ ਗੰਦਗੀ ਦੇ ਢੇਰ ਉਪਰ ਘੁੰਮਦੇ ਬੇਸਹਾਰਾ ਪਸ਼ੂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਕਿਉਂਕਿ ਇਹ ਬੇਸਹਾਰਾ ਪਸ਼ੂ ਕਿਸੇ ਟਾਈਮ ਵੀ ਸੜਕ ਦੇ ਉੱਪਰ ਆ ਜਾਂਦੇ ਹਨ | ਸ਼ਹਿਰ ਦਾ ਬੰਗਾ ਰੋਡ ਸੜਕ ਜਿੱਥੇ ਕਿ ਹਮੇਸ਼ਾ ਆਵਾਜਾਈ ਬਣੀ ਰਹਿੰਦੀ ਹੈ ਪਰ ਇਹ ਪਸ਼ੂ ਵਿਚਕਾਰ ਹੀ ਸੜਕ 'ਤੇ ਬੈਠੇ ਦੇਖੇ ਜਾ ਸਕਦੇ ਹਨ | ਰਾਤ ਸਮੇਂ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ ਕਿਉਂਕਿ ਗੱਡੀਆਂ ਦੀ ਰਫ਼ਤਾਰ ਕਾਫ਼ੀ ਹੁੰਦੀ ਹੈ ਅਤੇ ਰਾਤ ਸਮੇਂ ਇਹ ਸੜਕ ਦੇ ਵਿਚਕਾਰ ਬੈਠੇ ਹੁੰਦੇ ਹਨ | ਦਿਖਾਈ ਨਹੀਂ ਦਿੰਦੇ ਜਿਸ ਕਾਰਨ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਮਹੁੱਲਿਆਂ 'ਚ ਲਵਾਰਿਸ ਕੁੱਤਿਆਂ ਦੀ ਬਹੁਤ ਹੀ ਭਰਮਾਰ ਹੈ ਜਿਸ ਕਾਰਨ ਛੋਟੇ ਬੱਚੇ, ਬਜ਼ੁਰਗ ਅਤੇ ਹੋਰ ਵੀ ਲੋਕ ਇਹਨਾਂ ਦੇ ਕੋਲੋਂ ਦੀ ਲੰਘਣ ਤੋਂ ਡਰਦੇ ਹਨ | ਕਿਉਂਕਿ ਇਹ ਜਿੱਥੇ ਲੋਕਾਂ ਨੂੰ ਭੌਂਕਦੇ ਹਨ ਉੱਥੇ ਉਨ੍ਹਾਂ ਉੱਪਰ ਹਮਲਾ ਵੀ ਕਰਦੇ ਹਨ | ਐਨ.ਆਰ.ਆਈ. ਅਵਤਾਰ ਸਿੰਘ ਯੂ.ਐਸ.ਏ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਆਪਣੇ ਪਿੰਡ ਜਾ ਰਹੇ ਸਨ ਤਾਂ ਬੰਗਾਂ ਰੋਡ ਵਿਖੇ ਬੇਸਹਾਰਾ ਪਸ਼ੂ ਉਨ੍ਹਾਂ ਦੀ ਗੱਡੀ ਅੱਗੇ ਆ ਗਏ ਸਨ ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ | ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਇੱਥੋਂ ਕਈ ਪ੍ਰਕਾਰ ਦੇ ਵਾਹਨ ਗੁਜ਼ਰਦੇ ਹਨ | ਪਰ ਇਹ ਬੇਸਹਾਰਾ ਪਸ਼ੂ ਆਪਣੇ ਹੀ ਚਾਲ ਵਿੱਚ ਚੱਲਦੇ ਰਹਿੰਦੇ ਹਨ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਕਿਸੇ ਗਊਸ਼ਾਲਾ ਵਗ਼ੈਰਾ ਛੱਡਿਆ ਜਾਵੇ | ਸੇਵਾ ਮੁਕਤ ਪਟਵਾਰੀ ਰਣਜੀਤ ਸਿੰਘ ਸਾਧੜਾ ਨੇ ਦੱਸਿਆ ਕਿ ਅਵਾਰਾ ਪਸ਼ੂ ਜਿੱਥੇ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਉੱਥੇ ਗੱਡੀਆਂ ਦਾ ਵੀ ਬਹੁਤ ਨੁਕਸਾਨ ਕਰਦੇ ਹਨ | ਇਸੇ ਤਰ੍ਹਾਂ ਆਵਾਰਾ ਕੁੱਤੇ ਵੀ ਮੁਹੱਲਿਆਂ ਵਿੱਚ ਬਹੁਤ ਹੀ ਘੁੰਮਦੇ ਫਿਰਦੇ ਹਨ | ਜਿਸ ਨਾਲ ਪੈਦਲ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਤਾ ਨਹੀਂ ਲੱਗਦਾ ਕਿਸੇ ਟਾਈਮ ਇਹ ਵੀ ਕੱਟ ਸਕਦੇ ਹਨ | ਅਸੀਂ ਮੰਗ ਕਰਦੇ ਹਾਂ ਕਿ ਲਵਾਰਿਸ ਕੁੱਤਿਆਂ 'ਤੇ ਲਗਾਮ ਲਗਾਈ ਜਾਵੇ | ਸਮਾਜ ਸੇਵਕ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਕੂੜਿਆਂ ਦੇ ਢੇਰ ਉੱਪਰ ਘੁੰਮਦੇ ਆਵਾਰਾ ਪਸ਼ੂ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਪੈਦਾ ਕਰਦੇ ਹਨ ਕਿਉਂਕਿ ਇਹ ਸੜਕ ਦੇ ਉੱਪਰ ਹੀ ਕੂੜਾ ਖਲਾਰ ਦਿੰਦੇ ਹਨ | ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਸੀਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕਰਦੇ ਹਾਂ ਕਿ ਕੂੜੇ ਦੇ ਢੇਰਾਂ ਦੇ ਆਲੇ-ਦੁਆਲੇ ਚਾਰ-ਦਿਵਾਰੀ ਕੀਤੀ ਜਾਵੇ ਅਤੇ ਸਮੇਂ ਸਿਰ ਕੂੜਾ ਚੁੱਕਿਆ ਜਾਵੇ ਅਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ |

ਪਿਛਲੀ ਖ਼ਬਰ ਬੰਗਾ ਹਲਕੇ ਨੂੰ ਕੀਤਾ ਜਾਵੇਗਾ ਪੂਰੀ ਤਰ੍ਹਾ ਨਸ਼ਾ ਮੁਕਤ-ਡਾ. ਸੁੱਖੀ
ਅਗਲੀ ਖ਼ਬਰ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ ਤਹਿਤ ਹੁਣ ਤੱਕ ਲਗਾ ਚੁੱਕਿਆ ਹਜ਼ਾਰਾ ਰੁੱਖ ਇਹ ਮਨੁੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।