17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਿਹਤ ਵਿਭਾਗ ਵਲੋਂ ਪਿੰਡ ਖ਼ੋਜਾ ਬੇਟ ਵਿਖੇ ਲਗਾਇਆ ਵਿਸ਼ੇਸ਼ ਜਾਗਰੂਕਤਾ ਕੈਂਪ <br/>

ਖ਼ੋਜਾ ਬੇਟ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ, ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਅਤੇ ਹਾਜ਼ਰ ਹੋਰ ਵੱਖ-ਵੱਖ ਸ਼ਖ਼ਸੀਅਤਾਂ | ਤਸਵੀਰ : ਨਰੇਸ਼ ਧੌਲ <br/> 20-07-2025
ਬਲਾਚੌਰ, 19 ਜੁਲਾਈ (ਨਰੇਸ਼ ਧੌਲ)-ਸੀਨੀਅਰ ਮੈਡੀਕਲ ਅਫ਼ਸਰ ਪੀ.ਐੱਚ.ਸੀ ਬਲਾਚੌਰ ਡਾਕਟਰ ਕੁਲਵਿੰਦਰ ਮਾਨ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਖ਼ੋਜਾ ਬੇਟ ਵਿਖੇ ਵਿਲੇਜ ਹੈਲਥ ਕਮੇਟੀ ਕਰੇਗੀ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਨਾਲ ਸਿਹਤ ਵਿਭਾਗ ਦੀ ਟੀਮ ਸਰਬਜੀਤ ਕੌਰ ਏ.ਐਨ.ਐੱਮ, ਮਨਜੀਤ ਸਿੰਘ ਸਿਹਤ ਕਰਮਚਾਰੀ ਆਦਿ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਡੇਂਗੂ, ਮਲੇਰੀਆ ਅਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਗੱਲਬਾਤ ਕੀਤੀ ਗਈ | ਆਏ ਹੋਏ ਕਮੇਟੀ ਮੈਂਬਰਾਂ ਨੂੰ ਮੌਸਮੀ ਬਿਮਾਰੀਆਂ ਦੇ ਸਬੰਧ ਵਿੱਚ ਜਾਗਰੂਕ ਕੀਤਾ ਗਿਆ | ਇਹ ਵੀ ਦੱਸਿਆ ਗਿਆ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮਾਂ ਨਾ ਹੋਣ ਦੇਣ, ਘਰਾਂ ਵਿੱਚ ਕੂਲਰਾਂ, ਗਮਲਿਆਂ, ਫ਼ਰਿਜ ਦੀਆਂ ਟ੍ਰੇਆਂ, ਖ਼ਾਲੀ ਟਾਇਰਾਂ, ਛੱਤ 'ਤੇ ਪਏ ਟੁੱਟੇ ਸਮਾਨ ਆਦਿ ਵਿੱਚ ਬਰਸਾਤ ਹੋਣ ਤੋਂ ਬਾਅਦ ਪਾਣੀ ਭਰ ਜਾਂਦਾ ਹੈ, ਉਸ ਪਾਣੀ ਵਿੱਚ ਮੱਛਰ ਦਾ ਲਾਰਵਾ ਪਨਪਦਾ ਹੈ, ਜਿਸ ਨਾਲ ਮਲੇਰੀਆ ਜਾਂ ਡੇਂਗੂ ਹੋਣ ਦਾ ਖ਼ਤਰਾ ਵਧ ਜਾਂਦਾ ਹੈ, ਇਸ ਤੋਂ ਬਚਾਅ ਲਈ ਘਰਾਂ ਵਿੱਚ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ ਅਤੇ ਹਰ ਸ਼ੁੱਕਰਵਾਰ ਨੂੰ ਸਫ਼ਾਈ ਕੀਤੀ ਜਾਵੇ | ਬੁਖ਼ਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ | ਸਰਪੰਚ ਸੰਤੋਖ ਸਿੰਘ ਸ਼ਿਵਾਲਿਕ, ਸਮੁੱਚੀ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਸਮੁੱਚੀ ਟੀਮ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਮਨਜੀਤ ਕੌਰ ਆਸ਼ਾ ਵਰਕਰ, ਕਮੇਟੀ ਮੈਂਬਰ ਸਰਪੰਚ ਸੰਤੋਖ ਸਿੰਘ, ਅਮਨਦੀਪ ਕੌਰ ਚੇਅਰਪਰਸਨ, ਜੋਗਿੰਦਰ ਕੌਰ, ਜਸਵੀਰ ਕੌਰ, ਆਤਮਾ ਰਾਮ, ਸਕੂਲ ਨੋਡਲ ਟੀਚਰ ਜੀਵਨ ਕੁਮਾਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਝੋਕ ਟਹਿਲ ਸਿੰਘ ਨੇ ਪਿੰਡ ਕਿਲੀ ਵਿਖੇ ਵੇਰਕਾ ਡੇਅਰੀ ਦੇ ਮੁਲਾਜ਼ਮਾਂ ਨਾਲ ਕੀਤੀ ਮ... ਅਗਲੀ ਖ਼ਬਰ ਰੈਲਮਾਜਰਾ ਤੋਂ ਵਿਸ਼ਾਲ ਕਾਂਵੜੀਆਂ ਦਾ ਜਥਾ ਹੋਇਆ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।