17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਰੈਲਮਾਜਰਾ ਤੋਂ ਵਿਸ਼ਾਲ ਕਾਂਵੜੀਆਂ ਦਾ ਜਥਾ ਹੋਇਆ ਰਵਾਨਾ <br/>

ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲਿਆਉਣ ਲਈ ਪਿੰਡ ਰੈਲ ਮਾਜਰਾ ਤੋਂ ਵਿਸ਼ਾਲ ਕਾਵੜ ਮੰਡਲੀ ਸਰਪੰਚ ਸਿਕੰਦਰ ਸਿੰਘ ਲਾਦੀਂ ਅਤੇ ਸੁਰਿੰਦਰ ਸ਼ਿੰਦਾ ਪ੍ਰਧਾਨ ਰਵਾਨਾ ਕਰਦੇ ਹੋਏ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 20-07-2025
ਕਾਠਗੜ੍ਹ, 19 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)-ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲਿਆਉਣ ਲਈ ਕਾਠਗੜ੍ਹ ਇਲਾਕੇ ਦੇ ਪਿੰਡ ਰੈਲ ਮਾਜਰਾ ਤੋਂ ਵਿਸ਼ਾਲ ਕਾਵੜ ਮੰਡਲੀ ਸਰਪੰਚ ਸਿਕੰਦਰ ਸਿੰਘ ਲਾਦੀਂ ਅਤੇ ਸੁਰਿੰਦਰ ਸ਼ਿੰਦਾ ਪ੍ਰਧਾਨ ਨੇ ਰਵਾਨਾ ਕੀਤੀ | ਇਸ ਮੌਕੇ ਸ਼ਿਵ ਕਾਂਵੜੀ ਜੈ ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਏ | ਸਰਪੰਚ ਸਿਕੰਦਰ ਸਿੰਘ ਰੈਲਮਾਜਰਾ ਅਤੇ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਨੇ ਕਿਹਾ ਕਿ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਵਾਲਿਆਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ | ਉਨ੍ਹਾਂ ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਨੌਜਵਾਨ ਧਾਰਮਿਕ ਕਾਰਜਾਂ ਨਾਲ ਜੁੜੇ ਹੋਏ ਹਨ | ਆਸ ਕਰਦੇ ਹਾਂ ਕਿ ਭਗਵਾਨ ਸ਼ੰਕਰ ਉਨ੍ਹਾਂ 'ਤੇ ਆਪਣੀ ਕਿਰਪਾ ਹਮੇਸ਼ਾ ਬਣਾਈ ਰੱਖਣਗੇ | ਇਸ ਮੌਕੇ ਮਨੋਹਰ ਲਾਲ, ਧਰਮਪ੍ਰੀਤ, ਚੇਤਨ ਰਾਣਾ, ਪਿ੍ੰਸ, ਕਾਲੀ, ਰਵੀ ਕੁਮਾਰ, ਅਸ਼ਵਨੀ ਕੁਮਾਰ, ਨਰਿੰਦਰ, ਜਸਪਾਲ ਸਿੰਘ, ਦਲਵੀਰ, ਵਿਸ਼ਾਲ, ਗੋਪੀ, ਮੱਖਣ, ਗੁਰਮੀਤ ਸਿੰਘ, ਲਾਵ ਸਾਈ, ਇਕਬਾਲ ਸਿੰਘ ਤੇ ਹੋਰ ਪਤਵੰਤੇ ਮੌਜੂਦ ਰਹੇ |

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪਿੰਡ ਖ਼ੋਜਾ ਬੇਟ ਵਿਖੇ ਲਗਾਇਆ ਵਿਸ਼ੇਸ਼ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਹਸਨਪੁਰ 'ਚ ਅੱਖਾਂ ਦਾ ਮੁਫ਼ਤ ਜਾਂਚ, ਆਪ੍ਰੇਸ਼ਨ ਕੈਂਪ ਕੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।