17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਸਨਪੁਰ 'ਚ ਅੱਖਾਂ ਦਾ ਮੁਫ਼ਤ ਜਾਂਚ, ਆਪ੍ਰੇਸ਼ਨ ਕੈਂਪ ਕੱਲ

ਅਜੀਤ ਡੈਸਕ 20-07-2025
ਬੰਗਾ, 19 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਵ. ਸੁਖਚੈਨ ਸਿੰਘ ਗਿੱਲ ਦੀ ਨਿੱਘੀ ਯਾਦ ਵਿੱਚ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਲੁਧਿਆਣਾ ਵਿਖੇ 21 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰੋਂ 2 ਵਜੇ ਤੱਕ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਮੁਫ਼ਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੁੱਖ ਸੰਚਾਲਕ ਬਾਈ ਗੁਰਪ੍ਰੀਤ ਸਿੰਘ ਮਿੰਟੂ ਅਤੇ ਜ਼ਿਲ੍ਹਾ ਨਵਾਂਸ਼ਹਿਰ ਦੇ ਟੀਮ ਮੈਂਬਰ ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਅਤੇ ਗੁਰਪ੍ਰੀਤ ਸਿੰਘ ਪਾਬਲਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਕੈਂਪ ਵਿੱਚ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕੀਤੇ ਜਾਣਗੇ | ਝਿੱਕਾ ਨੇ ਜ਼ਿਲ੍ਹਾ ਨਵਾਂਸ਼ਹਿਰ ਦੇ ਅਤੇ ਹੋਰ ਵੀ ਲੋੜਵੰਦ ਮਰੀਜ਼ਾਂ ਨੂੰ ਲੱਗ ਰਹੇ ਇਸ ਮੁਫ਼ਤ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਰੈਲਮਾਜਰਾ ਤੋਂ ਵਿਸ਼ਾਲ ਕਾਂਵੜੀਆਂ ਦਾ ਜਥਾ ਹੋਇਆ ਰਵਾਨਾ <br/> ਅਗਲੀ ਖ਼ਬਰ ਡਾ. ਸੁਖਵਿੰਦਰ ਹੀਰਾ ਦੀ ਅਗਵਾਈ ਹੇਠ ਡਾ. ਅੰਬੇਡਕਰ ਦੇ ਪੈਰੋਕਾਰਾਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।