17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡਾ. ਸੁਖਵਿੰਦਰ ਹੀਰਾ ਦੀ ਅਗਵਾਈ ਹੇਠ ਡਾ. ਅੰਬੇਡਕਰ ਦੇ ਪੈਰੋਕਾਰਾਂ ਦੀ ਮੀਟਿੰਗ <br/>

ਡਾ. ਸੁਖਵਿੰਦਰ ਸਿੰਘ ਹੀਰਾ ਜਾਣਕਾਰੀ ਦਿੰਦੇ ਹੋਏ, ਨਾਲ ਡਾ. ਕਸ਼ਮੀਰ ਚੰਦ ਅਤੇ ਹੋਰ | <br/> 20-07-2025
ਕਟਾਰੀਆਂ, 19 ਜੁਲਾਈ (ਪ੍ਰੇਮੀ ਸੰਧਵਾਂ) - ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ ਜੀਵਨ 'ਤੇ 24 ਅਗਸਤ ਨੂੰ ਚੰਡੀਗੜ੍ਹ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਤੇ ਪੰਜਾਬ 'ਚ ਪ੍ਰਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ 6ਵੀਂ ਪ੍ਰਤੀਯੋਗਤਾ ਸੰਬੰਧੀ ਸੇਵਾ ਮੁਕਤ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਹੀਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪ੍ਰਤੀਯੋਗਤਾ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਡਾ. ਸੁਖਵਿੰਦਰ ਸਿੰਘ ਹੀਰਾ, ਡਾ. ਕਸ਼ਮੀਰ ਚੰਦ, ਡਾ. ਅਮਰੀਕ ਸਿੰਘ ਤੇ ਮਾਸਟਰ ਲਖਵਿੰਦਰ ਭੌਰਾ ਨੇ ਦੱਸਿਆ ਕਿ ਡਾ. ਅੰਬੇਡਕਰ ਦੇ ਜੀਵਨ 'ਤੇ ਦੋ ਗਰੁੱਪਾਂ 'ਚ ਹੋਣ ਵਾਲੀ ਪ੍ਰਤੀਯੋਗਤਾ 'ਚ ਦੋਵਾਂ ਗਰੁੱਪਾਂ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 20-20 ਹਜ਼ਾਰ ਰੁਪਏ, ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 10-10 ਹਜ਼ਾਰ ਰੁਪਏ ਇਨਾਮ ਦੇਣ ਤੋਂ ਇਲਾਵਾ ਦੋਵੇਂ ਸ਼ੇ੍ਰਣੀਆਂ 'ਚੋਂ ਮੈਰਿਟ 'ਚ ਆਉਣ ਵਾਲੇ 250 ਪ੍ਰਤੀਯੋਗੀਆਂ ਦੀ ਹੌਂਸਲਾ ਅਫਜਾਈ ਲਈ 1- 1 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਉਨ੍ਹਾਂ ਦੋਵੇਂ ਗਰੁੱਪਾਂ 'ਚ ਭਾਗ ਲੈਣ ਵਾਲੇ ਪ੍ਰੀਖਿਆਰਥੀਆਂ ਨੂੰ ਕਿਹਾ ਕਿ ਉਹ ਪ੍ਰਸ਼ਨਾਂ ਦਾ ਸਹੀ ਉੱਤਰ ਦੇਣ ਲਈ ਡਾ. ਕਸ਼ਮੀਰ ਚੰਦ, ਲਖਵਿੰਦਰ ਭੌਰਾ ਅਤੇ ਹੋਰ ਪ੍ਰਬੰਧਕਾਂ ਤੋਂ 50 ਰੁਪਏ ਪ੍ਰਤੀ ਕਿਤਾਬ ਖਰੀਦ ਸਕਦੇ ਹਨ | ਇਸ ਮੌਕੇ ਡਾ. ਅਮਰੀਕ ਸਿੰਘ, ਨਿਤਿਨ ਮੁਕੰਦਪੁਰ, ਸੁਰਜੀਤ ਸੈਂਪਲੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਸਨਪੁਰ 'ਚ ਅੱਖਾਂ ਦਾ ਮੁਫ਼ਤ ਜਾਂਚ, ਆਪ੍ਰੇਸ਼ਨ ਕੈਂਪ ਕੱਲ ਅਗਲੀ ਖ਼ਬਰ ਭਿਖਾਰੀਆਂ ਦੀ ਗਿਣਤੀ 'ਚ ਦਿਨੋ-ਦਿਨ ਹੋ ਰਹੇ ਵਾਧੇ 'ਤੇ ਕਾਬੂ ਪਾਉਣ ਹਿੱਤ ਐੱਸ.ਡੀ.ਐੱਮ. ਬਲਾਚੌਰ ਨੂੰ ਦਿੱਤਾ ਮੰਗ ਪੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।