ਕਟਾਰੀਆ, 19 ਜੁਲਾਈ (ਪ੍ਰੇਮੀ ਸੰਧਵਾਂ) - ਦਿਨੋ-ਦਿਨ ਵਾਤਾਵਰਣ 'ਚ ਪੈ ਰਹੀਆਂ ਗੁੰਜਲਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੀ ਚੇਅਰਪਰਸਨ ਤੇ ਉੱਘੀ ਵਾਤਾਵਰਣ ਪ੍ਰੇਮੀ ਮੈਡਮ ਦਲਜੀਤ ਕੌਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੁੱਖਾਂ ਦਾ ਹੋ ਰਿਹਾ ਉਜਾੜਾ ਸਾਡੇ ਲਈ ਘਾਤਕ ਹੈ ਕਿੳਾੁਕਿ ਰੁੱਖ ਹੀ ਸਾਨੂੰ ਤੰਦਰੁਸਤੀ ਭਰੀ ਜਿੰਦਗੀ ਜਿਉਣ ਲਈ ਸਹਾਈ ਹੁੰਦੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਦੀ ਧਰਤੀ 'ਤੇ ਰੁੱਖਾਂ ਦਾ ਪਹਿਰਾ ਹੁੰਦਾ ਸੀ | ਪਰ ਮਨੁੱਖ ਦੇ ਆਪਣੀਆਂ ਨਿੱਜੀ ਲੋੜਾਂ ਦੀ ਖਾਤਰ ਉਨ੍ਹਾਂ ਨੂੰ ਉਜਾੜਨ ਲਈ ਕੋਈ ਕਸਰ ਨਹੀਂ ਛੱਡੀ ਜੋ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੂਟੇ ਲਾ ਕੇ ਉਸ ਦੀ ਸਾਂਭ ਸੰਭਾਲ ਕਰਾਂਗੇ ਉਹ ਸਾਡੇ ਤੇ ਸਾਡੇ ਬੱਚਿਆਂ ਲਈ ਲਾਭਦਾਇਕ ਹੈ | ਮੈਡਮ ਦਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘੱਟੋ-ਘੱਟ ਦੋ ਬੂਟੇ ਲਗਾ ਕੇ ਉਨ੍ਹਾਂ ਦੇ ਰੁੱਖ ਬਣਨ ਤੱਕ ਪੂਰੀ ਤਰ੍ਹਾਂ ਸੰਭਾਲ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਰੁੱਖਾਂ ਕਾਰਨ ਮੁੜ ਹਰਿਆ-ਭਰਿਆ ਬਣ ਜਾਵੇਗਾ | ਇਸ ਮੌਕੇ ਡਾ. ਰਵਨੀਤ, ਡਾ. ਹੈਰੀ, ਭੱਟੀ, ਰਾਕੇਸ਼, ਜੋਤੀ ਅਦਿ ਹਾਜ਼ਰ ਸਨ |