17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖੀਵੇਵਾਲ ਵਿਖੇ ਬੀਬੀ ਸ਼ਿੰਦੋ ਦੇਵੀ ਨੂੰ ਸਰਬ ਸੰਮਤੀ ਨਾਲ ਚੁਣਿਆ ਸਰਪੰਚ <br/>

ਖੀਵੇਵਾਲ ਵਿਖੇ ਸਰਬਸੰਮਤੀ ਨਾਲ ਨਵੀਂ ਚੁਣੀ ਗਈ ਸਰਪੰਚ ਬੀਬੀ ਸ਼ਿੰਦੋ ਦੇਵੀ ਪਤਨੀ ਚੌਧਰੀ ਮਦਨ ਲਾਲ ਨੂੰ ਵਧਾਈ ਦਿੰਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਸਮੁੱਚੇ ਪੰਚਾਇਤ ਮੈਂਬਰ ਅਤੇ ਹਾਜ਼ਰ ਪਿੰਡ ਵਾਸੀ | ਤਸਵੀਰ : ਨਰੇਸ਼ ਧੌਲ <br/> 20-07-2025
ਬਲਾਚੌਰ, 19 ਜੁਲਾਈ (ਨਰੇਸ਼ ਧੌਲ)-ਬੀਤੇ ਸਾਲ ਪੰਚਾਇਤੀ ਚੋਣਾਂ ਦੌਰਾਨ ਹਲਕਾ ਬਲਾਚੌਰ ਦੇ ਪਿੰਡ ਖੀਵੇਵਾਲ ਵਲੋਂ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਸੀ | ਪ੍ਰੰਤੂ ਨਵੀਂ ਚੁਣੀ ਸਰਪੰਚ ਦੀ ਨਿਯੁਕਤੀ ਤੋਂ ਪਹਿਲਾਂ ਹੀ ਅਚਾਨਕ ਮੌਤ ਹੋਣ ਕਾਰਨ ਸਰਪੰਚ ਦੀ ਚੋਣ ਦੋਬਾਰਾ ਕਰਵਾਈ ਜਾਣੀ ਸੀ | ਪਿੰਡ ਵਾਸੀਆਂ ਨੇ ਦੂਰ ਅੰਦੇਸ਼ੀ ਸੂਝਬੂਝ ਹੋਣ ਦਾ ਸਬੂਤ ਦਿੰਦਿਆਂ ਹੋਇਆਂ ਬੀਬੀ ਸ਼ਿੰਦੋ ਦੇਵੀ ਪਤਨੀ ਚੌਧਰੀ ਮਦਨ ਲਾਲ ਨੂੰ ਸਰਪੰਚ ਚੁਣਨ ਵਿੱਚ ਪਹਿਲ ਕਦਮੀ ਕੀਤੀ | ਇਸ ਮੌਕੇ ਜਿੱਥੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਨਵੀਂ ਚੁਣੀ ਸਰਪੰਚ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਉੱਥੇ ਇਸੇ ਪਿੰਡ ਦੇ ਵਸਨੀਕ ਨਾਮਵਰ ਨੌਜਵਾਨ ਆਗੂ ਰਾਜਵਿੰਦਰ ਸਿੰਘ ਲੱਕੀ ਭਾਜਪਾ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵੀ ਨਵੀਂ ਚੁਣੀ ਸਰਪੰਚ ਨੂੰ ਵਧਾਈਆਂ ਦਿੰਦੇ ਹੋਏ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਅਤੇ ਨਾਲ ਹੀ ਪਿੰਡ ਵਾਸੀਆਂ ਦਾ ਇਸ ਭਾਈਚਾਰਕ ਸਾਂਝ ਵਾਲੇ ਸਹੀ ਫ਼ੈਸਲੇ ਲਈ ਧੰਨਵਾਦ ਕੀਤਾ | ਸਰਪੰਚ ਬੀਬੀ ਸ਼ਿੰਦੋ ਦੇਵੀ ਅਤੇ ਉਨ੍ਹਾਂ ਦੇ ਪਤੀ ਚੌਧਰੀ ਮਦਨ ਲਾਲ ਨੇ ਵੀ ਸਮੁੱਚੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਹੀ ਵਗੈਰ ਵਿਤਕਰਾ ਕੀਤਿਆਂ ਪੂਰੀ ਤਰਾਂ ਤਤਪਰ ਰਹਿਣਗੇ | ਇਸ ਮੌਕੇ ਨਵੀਨ ਕੁਮਾਰ ਕਸਾਣਾ, ਮਦਨ ਲਾਲ ਸਾਬਕਾ ਫ਼ੌਜੀ, ਸ਼ਿੰਦਰਪਾਲ ਚੇਚੀ, ਕੁਲਵਿੰਦਰ ਕੌਰ ਹਕਲਾ, ਰਾਜ ਕੁਮਾਰ ਕਸਾਣਾ ਸਾਰੇ ਪੰਚਾਇਤ ਮੈਂਬਰ, ਅਸ਼ੋਕ ਕੁਮਾਰ ਕਸਾਣਾ, ਰਾਮ ਕੁਮਾਰ ਨੰਬਰਦਾਰ, ਜੱਸੀ ਇੰਸਪੈਕਟਰ ਐਕਸਪੈੱ੍ਰਸ, ਮਾਸਟਰ ਰਾਮ ਕੁਮਾਰ, ਵਰਿੰਦਰ ਕੁਮਾਰ ਕਸਾਣਾ, ਭਾਗ ਸਿੰਘ ਇੰਸਪੈਕਟਰ ਚੰਡੀਗੜ੍ਹ ਪੁਲਿਸ, ਮਨੋਹਰ ਲਾਲ ਕਸਾਣਾ, ਪਰਮਜੀਤ ਕਸਾਣਾ, ਲਲਿਤ ਕਸਾਣਾ, ਬਲਵੀਰ ਕਸਾਣਾ, ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਵਿਅਕਤੀ ਵੱਧ ਤੋਂ ਵੱਧ ਬੂਟੇ ਜ਼ਰੂਰ ਲਗਾਵੇ -ਮੈਡਮ ਦਲਜੀਤ ਕੌਰ ਅਗਲੀ ਖ਼ਬਰ ਪੰਜਾਬ ਦੇ ਭਵਿੱਖ ਲਈ ਸਰਕਾਰ ਵਲੋਂ ਨਵੀਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਘਾਤਕ-ਕਮਲਜੀਤ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।