17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਾਂਗਟ ਦੀ ਸਰਪੰਚ ਤੇ ਉਸ ਦੇ ਪਤੀ ਵਲੋਂ ਢੇਰਾਂ ਦੀ ਜਗ੍ਹਾ 'ਤੇ ਪਾਰਕ ਬਣਾਉਣ 'ਤੇ ਲੋਕਾਂ 'ਚ ਰੋਸ <br/>

ਪਿੰਡ ਮਾਂਗਟ ਡੀਂਗਰੀਆਂ 'ਚ ਢੇਰਾਂ ਦੀ ਜਗ੍ਹਾ 'ਤੇ ਪਾਰਕ ਬਣਨ 'ਤੇ ਰੋਸ ਕਰਦੇ ਪਿੰਡ ਵਾਸੀ | ਤਸਵੀਰ : ਮਹਿੰਦਰ ਪਾਲ ਸਿੰਘ ਘੁੰਮਣਾਂ <br/> 20-07-2025
ਘੁੰਮਣਾਂ, 19 ਜੁਲਾਈ (ਮਹਿੰਦਰਪਾਲ ਸਿੰਘ) - ਪਿੰਡ ਡੀਂਗਰੀਆਂ ਦੇ ਵਸਨੀਕ ਹੰਣਸ ਰਾਜ ਸਾਬਕਾ ਪੰਚ ਤੇ ਲੋਕਾਂ ਇਹ ਇਕੱਠੇ ਹੋ ਕੇ ਰੋਸ ਪ੍ਰਗਟ ਕੀਤਾ ਕਿ ਸਰਪੰਚ ਬਿਮਲਾ ਦੇਵੀ 'ਤੇ ਉਸ ਦਾ ਪਤੀ ਕਮਲਜੀਤ ਬੰਗਾ ਧੱਕੇ ਨਾਲ ਐਸ. ਸੀ ਸਮਾਜ ਦੇ ਢੇਰਾਂ ਦੀ ਜਗ੍ਹਾ 'ਤੇ ਪਾਰਕ ਬਣਾ ਰਿਹਾ | ਜਿਸ ਦੀ ਸ਼ਿਕਾਇਤ ਐਸ. ਐਸ. ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਗਈ | ਜਦੋਂ ਸਰਪੰਚ ਬਿਮਲਾ ਦੇਵੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਆਪਣੇ ਉੱਪਰ 'ਤੇ ਉਸ ਦੇ ਪਤੀ ਕਮਲਜੀਤ ਬੰਗਾ ਉੱਪਰ ਧੱਕੇਸ਼ਾਹੀ ਦੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਡੇ ਪਿੰਡ ਦਾ ਛੱਪੜ ਥਾਪਰ ਸਕੀਮ ਅਧੀਨ ਆਇਆ ਹੈ, ਜਿਸ ਕਰਕੇ ਇਸ ਛੱਪੜ ਵਿੱਚੋਂ ਜੋ ਮਿੱਟੀ ਪੁੱਟੀ ਗਈ ਹੈ ਡਾ. ਅੰਬੇਡਕਰ ਪਾਰਕ ਦਾ ਥਾਂ ਨੀਵਾਂ ਸੀ ਉਸ ਵਿੱਚ ਮਿੱਟੀ ਦੀ ਭਰਤੀ ਪਾ ਕੇ ਉੱਚਾ ਕਰਕੇ ਗੰਦਗੀ ਨੂੰ ਸਾਫ ਕਰਕੇ ਪਿੰਡ ਮਾਂਗਟ ਦੇ ਡੀਂਗਰੀਆਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪਾਰਕ ਬਣਾਇਆ ਗਿਆ | ਲੋਕਾਂ ਨੂੰ ਢੇਰ ਸੁੱਟਣ ਲਈ ਜਗ੍ਹਾ ਵੀ ਦਿੱਤੀ ਗਈ ਹੈ | ਪ੍ਰਸ਼ਾਸਨ ਮੌਕਾ ਦੇਖ ਸਕਦਾ ਹੈ | ਪਾਰਕ 'ਚ ਬੂਟੇ ਲੱਗੇ ਹੋਏ ਹਨ | ਬਜ਼ੁਰਗਾਂ ਦੇ ਬੈਠਣ ਲਈ ਸੀਮਿੰਟ ਦੀਆਂ ਕੁਰਸੀਆਂ ਲਗਾਈਆਂ ਹੋਈਆਂ ਹਨ | ਸਰਪੰਚ ਬਿਮਲਾ ਦੇਵੀ ਨੇ ਕਿਹਾ ਕਿ ਮੇਰੇ ਵਲੋਂ 'ਤੇ ਮੇਰੇ ਪਤੀ ਕਮਲਜੀਤ ਬੰਗਾ ਵਲੋਂ ਕੋਈ ਵੀ ਢੇਰਾਂ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਨਹੀਂ ਕੀਤਾ ਹੋਇਆ | ਰੋਸ ਕਰਨ ਸਮੇਂ ਹੰਣਸ ਰਾਜ ਸਾਬਕਾ ਪੰਚ, ਦਿਆਲ ਸਿੰਘ ਪੰਚ, ਜੀਵਨ ਸਿੰਘ, ਸੋਨੂੰ, ਸੰਤੋਖ ਸਿੰਘ ਨੰਬਰਦਾਰ, ਸਤਪਾਲ, ਰਣਜੀਤ ਸਿੰਘ, ਸਤਵੀਰ ਸਿੰਘ, ਮੱਖਣ ਸਿੰਘ, ਸੇਵਾ ਸਿੰਘ, ਚਮਨ ਲਾਲ, ਬਲਵੀਰ ਰਾਮ, ਹਜੂੂਰਾ ਸਿੰਘ, ਅਮਨਜੀਤ ਸਿੰਘ, ਸੁੱਚਾ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਨਿਰਵੈਰ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਮਹਿਕ ਦੇ ਲਾਇਨ ਆਗੂਆਂ ਨੂੰ ਜ਼ਿਲ੍ਹਾ ਗਵਰਨਰ ਨੇ ਜ਼ਿਲ੍ਹੇ 'ਚ ਅਹੁਦੇ ਦੇ ਕੇ ਨਿਵਾਜਿਆ <br/> ਅਗਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਵਿਅਕਤੀ ਵੱਧ ਤੋਂ ਵੱਧ ਬੂਟੇ ਜ਼ਰੂਰ ਲਗਾਵੇ -ਮੈਡਮ ਦਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।