26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਯੂਨਾਈਟਿਡ ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ ਕੈਨੇਡਾ ਨੇ ਪਿ੍ੰ. ਡਾ. ਤਰਸੇਮ ਸਿੰਘ ਭਿੰਡਰ ਦੀ ਸ਼ਾਨ 'ਚ ਕਰਵਾਇਆ ਸਵਾਗਤੀ ਸਮਾਗਮ <br/>

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਸ਼ਾਨ 'ਚ ਕਰਾਏ ਸਮਾਗਮ ਦੌਰਾਨ ਡਾ. ਸਾਹਿਬ ਨੂੰ ਸਨਮਾਨਿਤ ਕਰਦੇ ਹੋਏ ਜਸਪਾਲ ਸਿੰਘ ਗਹੂੰਣੀਆ ਨਾਲ ਹਨ ਬਲਵੀਰ ਸਿੰਘ ਰਾਏ, ਜਸਵਿੰਦਰ ਛੋਕਰ, ਮੇਜਰ ਨੱਤ, ਗੈਰੀ ਭੌਰਾ ਤੇ ਹੋਰ | ਅਜੀਤ ਤਸਵੀਰ <br/> 19-07-2025
ਬੰਗਾ, 18 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਕੈਨੇਡਾ ਫੇਰੀ 'ਤੇ ਹਨ | ਉਨ੍ਹਾਂ ਦੀ ਕੈਨੇਡਾ ਆਮਦ 'ਤੇ ਯੂਨਾਈਟਿਡ ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਵਲੋਂ ਇੱਕ ਸ਼ਾਨਦਾਰ ਸਵਾਗਤੀ ਸਮਾਗਮ ਬ੍ਰੈਂਪਟਨ ਵਿਖੇ ਕਰਵਾਇਆ ਗਿਆ | ਇਸ ਸਮਾਗਮ 'ਚ ਸਿੱਖ ਨੈਸ਼ਨਲ ਕਾਲਜ ਨਾਲ ਮੋਹ ਦੀਆਂ ਤੰਦਾਂ ਰੱਖਣ ਵਾਲੇ ਸਾਬਕਾ ਵਿਦਿਆਰਥੀ ਦੂਰ-ਦੂਰਾਡਿਓਾ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸਮਾਗਮ 'ਚ ਕੈਨੇਡਾ ਪਾਰਲੀਮੈਂਟ ਮੰਤਰਾਲਾ ਵੀ ਡਾ. ਭਿੰਡਰ ਦੇ ਸਵਾਗਤ ਲਈ ਵਿਸ਼ੇਸ਼ ਤੌਰ 'ਤੇ ਪਹੁੰਚਿਆ | ਪਿ੍ੰਸੀਪਲ ਸਾਹਿਬ ਦੇ ਸਵਾਗਤ 'ਚ ਬੋਲਦਿਆਂ ਮੁੱਖ ਪ੍ਰਬੰਧਕ ਜਸਪਾਲ ਸਿੰਘ ਗਹੂੰਣੀਆਂ ਪ੍ਰਧਾਨ ਨੇ ਕਿਹਾ ਕਿ ਡਾ. ਤਰਸੇਮ ਸਿੰਘ ਭਿੰਡਰ ਵਲੋਂ ਕਾਲਜ ਵਿਕਾਸ ਲਈ ਕੀਤੇ ਯਤਨਾਂ 'ਤੇ ਸਾਨੂੰ ਹਮੇਸ਼ਾ ਮਾਣ ਰਹੇਗਾ | ਹਰਪਾਲ ਸਿੰਘ ਸੰਧੂ ਨੇ ਕਿਹਾ ਕਿ ਪਿ੍ੰ. ਭਿੰਡਰ ਦੀ ਕਾਰਗੁਜ਼ਾਰੀ ਨੇ ਕਾਲਜ ਤੇ ਇਲਾਕੇ ਦੀ ਸ਼ਾਨ ਵਧਾਈ ਹੈ | ਕੁਲਦੀਪ ਸਿੰਘ ਦੀਪਕ ਨੇ ਡਾ. ਭਿੰਡਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਅਗਵਾਈ ਵਿਚ ਕਾਲਜ ਨੇ ਹਰ ਖੇਤਰ ਵਿਚ ਨਾਮਣਾ ਖੱਟਿਆ ਹੈ | ਜਸਵਿੰਦਰ ਸਿੰਘ ਛੋਕਰ ਨੇ ਕਿਹਾ ਕਿ ਡਾ: ਤਰਸੇਮ ਸਿੰਘ ਭਿੰਡਰ ਦੀਆਂ ਉੱਚ ਸਿੱਖਿਆ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ 'ਤੇ ਸਾਰੇ ਇਲਾਕੇ ਨੂੰ ਮਾਣ ਹੈ | ਇਸ ਮੌਕੇ ਸ. ਮੇਜਰ ਸਿੰਘ ਨੱਤ ਨੇ ਆਖਿਆ ਕਿ ਕਾਲਜ ਨਾਲ ਪ੍ਰਵਾਸੀ ਵਿਦਿਆਰਥੀਆਂ ਦੀ ਸਾਂਝ ਵਧਾਉਣ ਲਈ ਡਾ. ਸਾਹਿਬ ਨੇ ਸ਼ਲਾਘਾਯੋਗ ਉਪਰਾਲੇ ਕੀਤੇ ਹਨ | ਗੁਰਚਰਨ ਸਿੰਘ ਗੈਰੀ ਭੌਰਾ ਨੇ ਕਿਹਾ ਕਿ ਅਦਾਰਾ ਸਿੱਖ ਨੈਸ਼ਨਲ ਕਾਲਜ ਬੰਗਾ 'ਤੇ ਸਾਨੂੰ ਮਾਣ ਹੈ ਜਿਸ ਨੇ ਸਾਨੂੰ ਵਿਦੇਸ਼ ਦੀ ਧਰਤੀ 'ਤੇ ਕਾਮਯਾਬ ਹੋਣ ਦੇ ਯੋਗ ਬਣਾਇਆ ਹੈ | ਮਨਿੰਦਰ ਸਿੰਘ ਸਿੱਧੂ ਕੈਬਿਨੇਟ ਮੰਤਰੀ ਨੇ ਓਾਟਾਰੀਓ ਸਰਕਾਰ ਵਲੋਂ ਪਿ੍ੰ. ਡਾ. ਭਿੰਡਰ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੈਨੇਡਾ ਫੇਰੀ 'ਤੇ ਯੂਨਾਈਟਿਡ ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਵਲੋਂ ਐਡਾ ਭਰਵਾਂ ਸਮਾਗਮ ਕਰਨਾ ਉਨ੍ਹਾਂ ਦੁਆਰਾ ਨਿਰਸਵਾਰਥ ਸਿੱਖ ਨੈਸ਼ਨਲ ਕਾਲਜ ਦੀ ਬਿਹਤਰੀ ਲਈ ਕੀਤੇ ਕੰਮਾਂ ਦਾ ਸਿੱਟਾ ਹੈ | ਐੱਮ. ਪੀ. ਅਮਰਜੀਤ ਗਿੱਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਨ੍ਹਾਂ ਦੀ ਯੋਗ ਅਗਵਾਈ 'ਚ ਇਹ ਕਾਲਜ ਪੰਜਾਬ ਦੇ ਉੱਚ ਕੋਟੀ ਦੇ ਕਾਲਜਾਂ 'ਚ ਜ਼ਰੂਰ ਸ਼ੁਮਾਰ ਹੋਵੇਗਾ | ਇਸ ਸਮਾਗਮ 'ਚ ਮੰਚ ਸੰਚਾਲਨ ਦੀ ਭੂਮਿਕਾ ਤਰਲੋਕ ਸਿੰਘ ਗਹੂੰਣੀਆਂ ਨੇ ਬਾਖੂਬੀ ਨਿਭਾਈ | ਇਸ ਮੌਕੇ ਬਰੈਂਪਟਨ ਕੌਂਸਲ ਦੇ ਅਧਿਕਾਰੀਆਂ ਨੇ ਜਿਨ੍ਹਾਂ ਵਿਚ ਪੈਟਰਿਕ ਬਰਾਊਨ (ਮੇਅਰ), ਹਰਕੀਰਤ ਸਿੰਘ ਡਿਪਟੀ ਮੇਅਰ, ਗੁਰਪ੍ਰਤਾਪ ਸਿੰਘ ਤੂਰ ਖੇਤਰੀ ਕੌਂਸਲਰ ਤੇ ਸੰਸਦ ਮੈਂਬਰ, ਨੀਨਾ ਤਾਂਗਰੀ, ਅਮਰਦੀਪ ਕੌਰ ਸੋਢੀ, ਹਰਦੀਪ ਸਿੰਘ ਗਰੇਵਾਲ, ਅਮਰਜੋਤ ਸੰਧੂ ਤੇ ਹਰਿੰਦਰ ਸਿੰਘ ਤੱਖਰ ਸਾਬਕਾ ਮੰਤਰੀ ਨੇ ਡਾ. ਭਿੰਡਰ ਦਾ ਕੈਨੇਡਾ ਫੇਰੀ ਲਈ ਸਤਿਕਾਰ ਵਜੋਂ ਉਨ੍ਹਾਂ ਨੂੰ ਮਾਣ ਪੱਤਰ ਵੀ ਭੇਟ ਕੀਤੇ | ਇਸ ਮੌਕੇ ਪਿ੍ੰਸੀਪਲ ਸਾਹਿਬ ਨੂੰ ਜਿੱਥੇ ਕੈਨੇਡਾ ਮਨਿਸਟਰੀ, ਕੌਂਸਲ ਤੇ ਆਰਗੇਨਾਈਜ਼ੇਸ਼ਨ ਵਲੋਂ ਮਾਣ ਪੱਤਰ ਦਿੱਤੇ ਗਏ ਉੱਥੇ ਕੈਨੇਡਾ ਦੇ ਰਾਸ਼ਟਰੀ ਝੰਡੇ ਨਾਲ ਸਨਮਾਨਿਤ ਕੀਤਾ | ਐਡਵੋਕੇਟ ਬਲਵੀਰ ਸਿੰਘ ਰਾਏ, ਦੀਦਾਰ ਸਿੰਘ ਸਿੱਧੂ, ਹਰਪਾਲ ਸੰਧੂ, ਕੁਲਵਿੰਦਰ ਮੱਟੂ, ਰਾਜਵਿੰਦਰ ਸਿੰਘ ਕੂਨਰ ਗੋਬਿੰਦਪੁਰ, ਨਿਰਵੈਰ ਸਿੰਘ ਸੋਤਰਾਂ, ਕੁਲਦੀਪ ਰਾਏ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸਨ | ਜਿਨ੍ਹਾਂ ਦਾ ਧੰਨਵਾਦ ਕਰਦਿਆਂ ਪਿ੍ੰ. ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਨੇ ਮੇਰੀ ਆਮਦ 'ਤੇ ਐਡਾ ਸ਼ਾਨਦਾਰ ਸਮਾਗਮ ਕਰਕੇ ਅਸਲ ਵਿੱਚ ਆਪਣੀ ਸਿਰਮੌਰ ਵਿੱਦਿਅਕ ਸੰਸਥਾ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਸਨਮਾਨ ਕੀਤਾ ਹੈ | ਇਸ ਮੌਕੇ ਰਾਜਵਿੰਦਰ ਕੂਨਰ, ਡਾ. ਸੋਹਣ ਸਿੰਘ ਪਰਮਾਰ, ਗੁਰਦੀਪ ਸਿੰਘ ਭੌਰਾ ਤੇ ਹੋਰ ਇਸ ਸਮਾਗਮ ਦੀ ਸ਼ਾਨ ਸਨ |

ਪਿਛਲੀ ਖ਼ਬਰ ਲਕਸ਼ਿਆ ਪ੍ਰੋਗਰਾਮ ਨੂੰ ਬਿਹਤਰ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ-ਸਿਵਲ ਸਰਜਨ <br/> ਅਗਲੀ ਖ਼ਬਰ ਸਵੱਛ ਭਾਰਤ ਸਰਵੇਖਣ 'ਚ ਨਵਾਂਸ਼ਹਿਰ 21ਵੇਂ ਸਥਾਨ ਤੋਂ ਪੱਛੜ ਕੇ 122ਵੇਂ ਨੰਬਰ 'ਤੇ ਪੁੱਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।