ਨਵਾਂਸ਼ਹਿਰ, 18 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸਵੱਛ ਭਾਰਤ ਸਰਵੇਖਣ ਮੁਹਿੰਮ 'ਚ ਦੋ ਵਾਰ ਪੰਜਾਬ 'ਚ ਪਹਿਲੇ ਨੰਬਰ 'ਤੇ ਰਹਿਣ ਵਾਲਾ ਨਵਾਂਸ਼ਹਿਰ ਸਵੱਛ ਭਾਰਤ ਸਰਵੇਖਣ 'ਚ ਇਸ ਸਮੇਂ 21ਵੇਂ ਸਥਾਨ ਤੋਂ ਪਛੜ ਕੇ ਸਿੱਧਾ 122ਵੇਂ ਸਥਾਨ 'ਤੇ ਪਹੁੰਚ ਗਿਆ | 50 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰਾਂ 'ਚ ਸਵੱਛ ਸਰਵੇਖਣ 2022 'ਚ ਨਾਰਥ ਇੰਡੀਆ 'ਚੋਂ ਪਹਿਲੇ, 2021 'ਚ ਦੂਸਰੇ ਅਤੇ 2022 'ਚ ਫਿਰ ਪਹਿਲੇ ਸਥਾਨ ਅਤੇ 2023 'ਚ ਗਿਆਰਵੇਂ ਨੰਬਰ 'ਤੇ ਰਹਿਣ ਵਾਲਾ ਨਵਾਂਸ਼ਹਿਰ ਰੈਂਕਿੰਗ 'ਚ ਪਿੱਛੇ ਸਿੱਧੇ 111ਵੇਂ ਪਾਇਦਾਨ ਤੋਂ ਖਿਸਕ 122ਵੇਂ ਨੰਬਰ 'ਤੇ ਪਹੁੰਚ ਗਿਆ | ਸੋਰਸ ਸੈਗਰੀਗੇਸ਼ਨ ਅਤੇ ਵਾਟਰ ਬਾਡੀ ਦੀ ਸਫਾਈ ਦੇ ਮਾਮਲੇ 'ਚ ਸ਼ਹਿਰ ਨੂੰ ਬੇਹਦ ਘੱਟ ਅੰਕ ਮਿਲੇ | ਸਵੱਛ ਸਰਵੇਖਣ 'ਚ 2022 ਨਵਾਂਸ਼ਹਿਰ ਨਾਰਥ ਇੰਡੀਆ 'ਚ ਪਹਿਲੇ ਸਥਾਨ 'ਤੇ ਆਇਆ ਤਾਂ ਪੰਜਾਬ ਦੇ ਬਾਕੀ ਨਗਰ ਕੌਂਸਲਾਂ ਨੂੰ ਨਵਾਂਸ਼ਹਿਰ ਮਾਡਲ ਤੋਂ ਸੇਧ ਲੈਣ ਲਈ ਕਿਹਾ ਗਿਆ | ਇਸ ਸਾਲ ਸਵੱਛ ਸਰਵੇਖਣ 'ਚ 8 ਭਾਗਾਂ 'ਚ ਨਵਾਂਸ਼ਹਿਰ ਹਰ ਮਾਮਲੇ 'ਚ ਔਸਤਨ 70 ਫੀਸਦੀ ਦੇ ਕਰੀਬ ਨੰਬਰ ਲੈਂਦਾ ਸੀ | ਲੇਕਿਨ ਇਸ ਵਾਰ ਨਵਾਂਸ਼ਹਿਰ ਨੂੰ 12500 ਤੋਂ ਸਿਰਫ 6056 ਅੰਕ ਮਿਲੇ | ਕਿਉਂਕਿ 50 ਫੀਸਦੀ ਤੋਂ ਵੀ ਘੱਟ ਪ੍ਰਾਪਤੀ ਹੋਈ | ਨਵਾਂਸ਼ਹਿਰ ਦੀ ਇਸ ਬੁਰੀ ਹਾਲਤ ਲਈ ਨਵਾਂਸ਼ਹਿਰ ਦੀ ਜਿੱਥੇ ਲੀਡਰਸ਼ਿਪ ਜਿੰਮੇਵਾਰ ਹੈ ਉੱਥੇ ਸ਼ਹਿਰ ਦੇ ਸਿਆਸੀ ਆਗੂਆਂ ਦਾ ਬਣਿਆ ਰਿਹਾ ਅਖਾੜਾ ਵੀ ਜਿੰਮੇਵਾਰ ਹੈ | ਇਸ ਬੁਰੀ ਹਾਲਤ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਫੀ ਸਮਾਂ ਨਗਰ ਕੌਂਸਲ ਨਵਾਂਸ਼ਹਿਰ ਪ੍ਰਧਾਨ ਤੋਂ ਵਾਂਝੀ ਰਹੀ | ਨਗਰ ਕੌਂਸਲ ਦੀ ਗੁੱਟਬੰਦੀ ਅਤੇ ਪ੍ਰਧਾਨ ਨਾ ਹੋਣ ਦੇ ਕਾਰਨ ਸਾਰਿਆਂ ਨੇ ਆਪਣੀ ਮਨਮਰਜੀ ਕੀਤੀ | ਨਵਾਂਸ਼ਹਿਰ ਸਵੱਛ ਭਾਰਤ ਮਿਸ਼ਨ 'ਚ ਇਸ ਵਾਰ ਪੱਛੜ ਗਿਆ | ਨਵਾਂਸ਼ਹਿਰ 2022 'ਚ ਕੂੜਾ ਇਕੱਠਾ ਕਰਨ ਦੇ ਮਾਮਲੇ 'ਚ 100 ਫੀਸਦੀ ਰਿਹਾ, 2023 'ਚ 92 ਫੀਸਦੀ ਅਤੇ 2024 -25 'ਚ 50 ਫੀਸਦੀ ਰਿਹਾ | ਇਸੇ ਤਰ੍ਹਾਂ ਬਲਾਚੌਰ ਨੈਸ਼ਨਲ ਰੈਂਕਿੰਗ 'ਚ 2023 'ਚ 1168 ਸਟੇਟ ਰੈਂਕਿੰਗ 'ਚ 62 ਅਤੇ ਇਸ ਵਾਰ 2024-25 'ਚ ਨੈਸ਼ਨਲ ਰੈਂਕਿੰਗ 'ਚ ਬਲਾਚੌਰ 299 ਸਟੇਟ ਰੈਂਕਿੰਗ 21, ਬੰਗਾ ਸ਼ਹਿਰ ਨੈਸ਼ਨਲ ਰੈਂਕਿੰਗ 'ਚ 2023 'ਚ 735 ਸਟੇਟ ਰੈਂਕਿੰਗ 20, ਇਸ ਵਾਰ 2024-25 'ਚ ਨੈਸ਼ਨਲ ਰੈਂਕਿੰਗ 'ਚ ਬੰਗਾ 30 ਸਟੇਟ ਰੈਂਕਿੰਗ 'ਚ 25, ਰਾਹੋਂ ਨੈਸ਼ਨਲ ਰੈਂਕਿੰਗ 'ਚ 2023 'ਚ 1453 ਸਟੇਟ ਰਿੰਗ 'ਚ 83 ਅਤੇ 2024-25 'ਚ ਨੈਸ਼ਨਲ ਰੈਂਕਿੰਗ 'ਚ ਰਾਹੋਂ 5002 ਅਤੇ ਸਟੇਟ ਰਿੰਗ 41 'ਚ ਰਿਹਾ | ਬਲਾਚੌਰ ਪਿਛਲੇ ਸਾਲ 50ਵੇਂ ਨੰਬਰ 'ਤੇ ਸੀ ਇਸ ਵਾਰ ਸਿੱਧਾ 21ਵੇਂ ਨੰਬਰ 'ਤੇ ਪਹੁੰਚ ਗਿਆ | ਬਲਾਚੌਰ ਇਸ ਵਾਰ 12500 'ਚੋਂ 8101 ਅੰਕ ਹਾਸਲ ਕਰਕੇ ਚੰਗਾ ਪ੍ਰਦਰਸ਼ਨ ਕੀਤਾ | ਰਾਹੋਂ ਇਸ ਵਾਰ ਆਪਣੇ ਪ੍ਰਦਰਸ਼ਨ ਚ ਸੁਧਾਰਦੇ ਹੋਏ 7725 ਅੰਕ ਹਾਸਲ ਕਰਕੇ ਪ੍ਰਦੇਸ਼ 'ਚ 41 ਮਾਲ ਰੈਂਕ ਪਾਇਆ | ਨਵਾਂਸ਼ਹਿਰ 'ਚ ਰੈਂਕਿੰਗ ਦੀ ਗਿਰਾਵਟ ਦੇ ਮੁੱਖ ਕਾਰਨਾਂ 'ਚ ਪ੍ਰਧਾਨ ਨਾ ਹੋਣ ਕਾਰਨ ਅਤੇ ਈ.ਓ ਵਲੋਂ ਪੂਰਾ ਸਮਾਂ ਨਾ ਦੇਣਾ ਨਗਰ ਕੌਂਸਲ 'ਚ 2024 ਦੌਰਾਨ ਕੋਈ ਵੀ ਪ੍ਰਧਾਨ ਨਹੀਂ ਸੀ ਜਿਸ ਕਰਕੇ ਸ਼ਹਿਰ ਲਈ ਕੋਈ ਵੀ ਜਿੰਮੇਵਾਰ ਕਦਮ ਨਹੀਂ ਉਠਾਇਆ ਜਾ ਸਕਿਆ | ਨਗਰ ਕੌਂਸਲ ਦੇ ਈ.ਓ ਪਾਸ ਵੀ ਕੌਂਸਲਰਾਂ ਦਾ ਚਾਰਜ ਰਿਹਾ | ਦੂਸਰਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਨਾ ਹੋਣਾ, ਸਵੱਛ ਸਰਵੇਖਣ ਦੀ ਟੀਮ ਨੇ ਪਾਇਆ ਕਿ ਨਵਾਂਸ਼ਹਿਰ 'ਚ ਡੋਰ ਟੂ ਡੋਰ ਕੂੜਾ ਕੂਲੈਕਟ ਕੀਤਾ ਜਾ ਰਿਹਾ ਹੈ ਲੇਕਿਨ ਡੰਪ ਪਰ ਗਿੱਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਨਹੀਂ ਆ ਰਿਹਾ | ਇਸ ਲਈ ਨਵਾਂਸ਼ਹਿਰ ਨੂੰ ਸਿਰਫ 10 ਫੀਸਦੀ ਨੰਬਰ ਮਿਲੇ ਘਰ ਤੋਂ ਘਰ ਕੂੜਾ ਇਕੱਠਾ ਕਰਨ ਦੇ ਮਾਮਲੇ 'ਚ ਸ਼ਹਿਰ ਬੁਰੀ ਤਰ੍ਹਾਂ ਪਛੜ ਗਿਆ | 50 ਫੀਸਦੀ ਇਲਾਕਿਆਂ 'ਚ ਸਫਾਈ ਹੀ ਨਹੀਂ ਦੇਖੀ ਗਈ | ਸੈਕੰਡਰੀ ਡੰਪ ਖਤਮ ਨਹੀਂ ਹੋ ਸਕਿਆ | ਸਰਵੇਖਣ ਟੀਮ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਕਿ ਪਿਛਲੇ ਸਾਲ ਇਸ ਨੇ 92 ਫੀਸਦੀ ਅਤੇ ਉਸ ਤੋਂ ਪਿਛਲੇ ਸਾਲ 100 ਫੀਸਦੀ ਅੰਕ ਮਿਲੇ ਸਨ | ਸਵਾਸਥ ਸਰਵੇਖਣ 'ਚ ਪਬਲਿਕ ਟਾਇਲਟ ਦੀ ਸਫਾਈ ਦਾ ਵੀ ਮੰਦਾ ਹਾਲ ਰਿਹਾ | ਨਗਰ ਕੌਂਸਲ ਆਪਣੇ ਦਫ਼ਤਰ ਦੇ ਨਾਲ ਬਣੇ ਪਖਾਨਿਆਂ ਦਾ ਵੀ ਰੱਖ ਰਖਾਵ ਨਹੀਂ ਕਰ ਸਕਿਆ | ਜਿਸ ਲਈ ਇਸ ਨੂੰ 75 ਅੰਕ ਹੀ ਮਿਲੇ | ਨਵਾਂਸ਼ਹਿਰ ਦੇ ਨਗਰ ਕੌਂਸਲ ਦਾ ਸਫਾਈ ਵੱਲ ਘੱਟ ਧਿਆਨ ਹੋਣਾ ਵੀ ਨਵਾਂਸ਼ਹਿਰ ਦੀ ਸਵੱਛਤਾ ਦੇ ਮਾਮਲੇ 'ਚ ਸਵਾਲ ਚਿੰਨ ਪੈਦਾ ਕਰ ਗਿਆ |