26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨੌਜਵਾਨ ਜ਼ੋਰਾਵਰ ਸਿੰਘ ਮਾਨ ਦਾ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ <br/>

ਅਜੀਤ ਡੈਸਕ 19-07-2025
ਕਟਾਰੀਆਂ, 18 ਜੁਲਾਈ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਮੱਧਵਰਗੀ ਕਿਸਾਨ ਤੇ ਸਾਬਕਾ ਪੰਚਾਇਤ ਮੈਂਬਰ ਪਰਮਜੀਤ ਸਿੰਘ ਮਾਨ ਦੇ ਨੌਜਵਾਨ ਪੁੱਤਰ ਜ਼ੋਰਾਵਰ ਸਿੰਘ ਮਾਨ (20) ਦਾ ਭਰ ਜਵਾਨੀ ਵਿਚ ਦਿਲ ਦੀ ਨਬਜ਼ ਰੁਕਣ ਕਾਰਨ ਦਿਹਾਤ ਹੋ ਗਿਆ ਸੀ | ਉਹਨਾਂ ਦੀ ਮਿ੍ਤਕ ਦੇਹ ਦਾ ਸਸਕਾਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿਦੇਸ਼ੋਂ ਆਉਣ ਉਪਰੰਤ ਸੈਂਕੜੇ ਸੇਜਲ ਅੱਖਾਂ ਨਾਲ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਚਿਖਾ ਨੂੰ ਅਗਨੀ ਪਰਮਜੀਤ ਪੰਮਾ ਮਾਨ ਨੇ ਦਿਖਾਈ | ਇਸ ਦੁੱਖ ਦੀ ਘੜੀ 'ਚ ਹਲਕਾ ਵਿਧਾਇਕ ਡਾ.ਸੁਖਵਿੰਦਰ ਸੁੱਖੀ, ਸਾਬਕਾ ਵਿਧਾਇਕ ਚੌ. ਤਰਲੋਚਨ ਸਿੰਘ ਸੂੰਢ, ਕਮਲਜੀਤ ਬੰਗਾ, ਕੁਲਜੀਤ ਸਿੰਘ ਸਰਹਾਲ, ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਬਲਦੇਵ ਸਿੰਘ ਮਕਸੂਦਪੁਰ, ਦਰਵਜੀਤ ਸਿੰਘ ਪੂੰਨੀਆ, ਸਰਪੰਚ ਡਾ. ਜਗਨ ਨਾਥ ਹੀਰਾ, ਕਿਸਾਨ ਆਗੂ ਨਿਰਮਲ ਸਿੰਘ ਸੰਧੂ, ਸਾਬਕਾ ਬੈਂਕ ਮੈਨੇਜਰ ਦਲਜੀਤ ਸਿੰਘ ਘੁੰਮਣ, ਮਨਜੀਤ ਸਿੰਘ ਟਾਂਡੀ, ਇਕਬਾਲ ਸਿੰਘ, ਤੀਰਥ ਸਿੰਘ ਮੇਹਲੀਆਣਾ, ਹੁੰਦਲ ਫਰਾਲਾ, ਪ੍ਰੋ. ਪਰਗਟ ਸਿੰਘ ਅਟਵਾਲ, ਜ਼ੋਰਾਵਰ ਸਿੰਘ ਗਿੱਲ, ਰੌਬੀ ਕੁਲਥਮ, ਬਾਬਾ ਬਲਜੀਤ ਸਿੰਘ ਕੁਲਥਮ, ਭੁਪਿੰਦਰ ਸਿੰਘ ਭਰੋਮਜਾਰਾ, ਵਿਜੈ ਕੁਮਾਰ, ਸੁਖਦੇਵ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਸਵੱਛ ਭਾਰਤ ਸਰਵੇਖਣ 'ਚ ਨਵਾਂਸ਼ਹਿਰ 21ਵੇਂ ਸਥਾਨ ਤੋਂ ਪੱਛੜ ਕੇ 122ਵੇਂ ਨੰਬਰ 'ਤੇ ਪੁੱਜਾ <br/> ਅਗਲੀ ਖ਼ਬਰ ਨਸ਼ਿਆਂ ਵਿਰੁੱਧ 'ਵਿਸ਼ਾਲ ਲੋਕ ਸੰਪਰਕ ਮੁਹਿੰਮ' ਤਹਿਤ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।