24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੰਗੂਪੁਰ ਦੀ ਅਗਵਾਈ ਹੇਠ ਹਲਕਾ ਬਲਾਚੌਰ 'ਚ ਕਾਂਗਰਸ ਪਾਰਟੀ ਨੂੰ ਮਿਲ ਰਹੀ ਹੈ ਮਜ਼ਬੂਤੀ <br/>

ਬਲਾਚੌਰ ਵਿਖੇ ਵੱਖ-ਵੱਖ ਪਾਰਟੀਆਂ ਤੋਂ ਬਹੁਤ ਗਿਣਤੀ ਸ਼ਖਸ਼ੀਅਤਾਂ ਨੂੰ ਪਰਿਵਾਰ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਨ ਮੌਕੇ ਚੌਧਰੀ ਅਜੇ ਮੰਗੂਪੁਰ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰ ਹਾਜ਼ਰ ਪਤਵੰਤੇ | ਤਸਵੀਰ : ਨਰੇਸ਼ ਧੌਲ <br/> 18-07-2025
ਬਲਾਚੌਰ, 17 ਜੁਲਾਈ (ਨਰੇਸ਼ ਧੌਲ)-ਚੌਧਰੀ ਅਜੇ ਮੰਗੂਪੁਰ ਪ੍ਰਧਾਨ ਕਾਂਗਰਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਆਏ ਦਿਨ ਸਮੁੱਚੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲ ਰਹੀ ਹੈ | ਅਜੇ ਮੰਗੂਪੁਰ ਦੀ ਮਿਹਨਤ ਸਦਕਾ ਹੀ ਲੋਕ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਅਤੇ ਵੱਖ-ਵੱਖ ਪਾਰਟੀਆਂ ਨੂੰ ਦਰਕਿਨਾਰ ਕਰ ਕਾਂਗਰਸ ਉੱਤੇ ਵਿਸ਼ਵਾਸ ਜਤਾ ਰਹੇ ਹਨ | ਬੀਤੇ ਦਿਨੀ ਸ਼ਹਿਰ ਬਲਾਚੌਰ ਦੇ ਵਾਰਡ ਨੰ-1 ਅਤੇ ਵਾਰਡ ਨੰ-2 ਤੋਂ ਹਰਪ੍ਰੀਤ ਹੈਰੀ ਅਤੇ ਰਾਣੀ ਵਿਜੇ ਆਪਣੇ ਸੈਂਕੜੇ ਸਾਥੀਆਂ ਸਮੇਤ ਜਿਨ੍ਹਾਂ ਵਿੱਚ ਜਸਪਾਲ ਕਾਲਾ, ਰਜਨੀ, ਮੀਨਾ ਕੁਮਾਰੀ, ਨਿਰਮਲਾ ਨਿੰਮੋ, ਬਲਜਿੰਦਰ, ਲਵਲੀ, ਬਲਵੀਰ, ਆਸ਼ੀ, ਮਨਜਿੰਦਰ ਕੌਰ, ਸੋਨੀ, ਕੁਲਦੀਪ ਕੌਰ, ਸੋਨੀਆ ਸ਼ਰਮਾ, ਸਾਗਰ ਜਨਾਗਲ, ਨੀਲਮ ਰਾਣੀ, ਨੀਲਮ ਰਾਣੀ, ਮੱਲਿਕਾ ਕੌਰ, ਪ੍ਰਦੀਪ, ਭਜਨ ਕੌਰ, ਕਮਲੇਸ਼, ਚਰਨਜੀਤ, ਅਵਤਾਰ ਸਿੰਘ, ਕੁਲਵਿੰਦਰ, ਏਕਤਾ, ਜੀਤੇ ਰਾਣੀ, ਹਰਮਨਜੀਤ ਰਾਣਾ, ਜਸਵੀਰ ਆਦਿ ਪਰਿਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ | ਜ਼ਿਲ੍ਹਾ ਪ੍ਰਧਾਨ ਅਜੇ ਮੰਗਪੁਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਇਆ ਜਿਸ ਤੇ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ | ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਚਮਨ ਲਾਲ ਭੁੰਬਲਾ ਰਿਟਾਇਰਡ ਡੀ.ਐਸ.ਪੀ, ਮੋਹਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ, ਆਤਮਾ ਰਾਮ ਸੀਨੀਅਰ ਆਗੂ, ਨਰੇਸ਼ ਚੇਚੀ ਕੌਂਸਲਰ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਯਸ਼ਪਾਲ ਸ਼ਰਮਾ ਸੀਨੀਅਰ ਆਗੂ, ਪਾਨੀ ਕੁਮਾਰ ਕੌਂਸਲਰ, ਸੋਮ ਨਾਥ ਤੱਕਲਾ ਮੀਤ ਪ੍ਰਧਾਨ ਸ਼ਹਿਰੀ, ਪਵਨ ਕੁਮਾਰ ਪੱਪੂ, ਬਹੁ ਗਿਣਤੀ ਕਾਂਗਰਸੀ ਵਰਕਰ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪੁੱਤਰ ਦੀ ਯਾਦ 'ਚ ਪਿਤਾ ਨੇ ਲਗਵਾਏ ਬੂਟੇ <br/> ਅਗਲੀ ਖ਼ਬਰ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਹਨ ਲੋਕ-ਲੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।