24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਹਨ ਲੋਕ-ਲੱਕੀ <br/>

ਅਜੀਤ ਡੈਸਕ 18-07-2025
ਪੋਜੇਵਾਲ/ਸਰਾਂ, 17 ਜੁਲਾਈ (ਨਵਾਂਗਰਾਈਾ)-ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਪਿੰਡ ਚਾਂਦਪੁਰ ਰੁੜਕੀ ਬਲਾਕ ਸੜੋਆ ਵਿਖੇ ਕੇਂਦਰ ਸਰਕਾਰ ਦੀਆ ਸਕੀਮਾਂ ਸਬੰਧੀ ਇਕ ਵਿਸ਼ਾਲ ਸਮਾਜਿਕ ਭਲਾਈ ਕੈਂਪ ਆਯੋਜਿਤ ਕੀਤਾ ਗਿਆ | ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਉਦੇਸ਼ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਸਕੀਮਾਂ ਨੂੰ ਜ਼ਮੀਨ 'ਤੇ ਲਾਗੂ ਕਰਨਾ ਅਤੇ ਆਮ ਜਨਤਾ ਤੱਕ ਉਸਦੇ ਲਾਭ ਪਹੁੰਚਾਉਣਾ ਹੈ | ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੇ ਵਰਕਰ ਪਿੰਡ-ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਜਦਕਿ ਪੰਜਾਬ 'ਚ ਪਹਿਲੀਆਂ ਅਤੇ ਹੁਣ ਦੀ ਸਰਕਾਰ ਨੇ ਸਿਰਫ਼ ਵਾਅਦੇ ਕੀਤੇ, ਉਨ੍ਹਾਂ ਨੂੰ ਲਾਗੂ ਕਰਨ ਦੀ ਕਦੇ ਮਨਸ਼ਾ ਨਹੀਂ ਸੀ | ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ ਪਿੰਡ ਪੱਧਰ 'ਤੇ ਲਗਾਏ ਜਾਣਗੇ | ਇਸ ਕੈਂਪ ਦੌਰਾਨ 250 ਤੋਂ ਵੱਧ ਲੋਕਾਂ ਨੇ ਵੱਖ-ਵੱਖ ਸਕੀਮਾਂ ਦਾ ਲਾਭ ਲਿਆ | ਇਸ ਮੌਕੇ ਜਤਿੰਦਰ ਸਿੰਘ ਜਿੰਦੂ ਸਰਪੰਚ, ਗੁਰਦਿਆਲ ਸਿੰਘ, ਚੌਧਰੀ ਸੰਕਰ ਦਾਸ, ਸਰਵਣ ਮੀਲੂ, ਚਰਬਜੀਤ ਚੌਹਾਨ, ਦੇਸ ਰਾਜ ਭੂਮਾ, ਗੁਰਮੇਲ ਚੌਹਾਨ, ਚਾਨਣ ਸਿੰਘ ਪਟਵਾਰੀ ੳਪੁ ਪ੍ਰਧਾਨ ਅਜੇ ਕੁਮਾਰ ਕਟਾਰੀਆ, ਅਮਨ ਰਾਣਾ, ਪੰਕਜ ਕੁਮਾਰ ਪ੍ਰਧਾਨ ਯੁਵਾ ਮੋਰਚਾ, ਕੀਮਤੀ ਲਾਲ, ਹਰਮੇਸ ਲਾਲ ਮੀਲੂ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਵਸਨੀਕ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੰਗੂਪੁਰ ਦੀ ਅਗਵਾਈ ਹੇਠ ਹਲਕਾ ਬਲਾਚੌਰ 'ਚ ਕਾਂਗਰਸ ਪਾਰਟੀ ਨੂੰ ਮਿਲ ਰਹੀ ਹੈ ਮਜ਼ਬੂਤੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਲਈ ਵਚਨਬੱਧ-ਢੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।