24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੁੱਤਰ ਦੀ ਯਾਦ 'ਚ ਪਿਤਾ ਨੇ ਲਗਵਾਏ ਬੂਟੇ <br/>

ਪੁੱਤਰ ਸੁਦੇਸ਼ ਕੁਮਾਰ ਦੀ ਯਾਦ 'ਚ ਸਰਕਾਰੀ ਸਕੂਲ ਸੜੋਆ ਵਿਖੇ ਉਨ੍ਹਾਂ ਦੇ ਪਿਤਾ ਵਲੋਂ ਬੂਟੇ ਲਗਾਉਣ ਸਮੇਂ ਨਾਲ ਸਕੂਲ ਸਟਾਫ਼ ਮੈਂਬਰ | ਤਸਵੀਰ : ਸਹੂੰਗੜਾ <br/> 18-07-2025
ਸੜੋਆ, 17 ਜੁਲਾਈ (ਹਰਮੇਲ ਸਹੂੰਗੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ 'ਚ ਅੱਜ ਸਵ. ਸੁਦੇਸ਼ ਕੁਮਾਰ ਦੀ ਯਾਦ 'ਚ ਉਨ੍ਹਾਂ ਦੇ ਪਿਤਾ ਜੋਗਿੰਦਰ ਪਾਲ ਨੇ ਬੂਟੇ ਲਗਵਾਏ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗਾ ਵਾਤਾਵਰਨ ਉਸਾਰਨ ਲਈ ਕਿਹਾ | ਪਿਤਾ ਜੋਗਿੰਦਰ ਪਾਲ ਕੁਲਪੁਰ ਵਿਖੇ ਚੰਦੜ ਨਰਸਰੀ ਚਲਾਉਂਦੇ ਹਨ, ਸਵ. ਸੁਦੇਸ਼ ਕੁਮਾਰ ਪੁੱਤਰ ਹਮੇਸ਼ਾ ਪਿਤਾ ਨਾਲ ਨਰਸਰੀ 'ਚ ਕੰਮ ਕਰਵਾਉਂਦਾ ਸੀ | ਉਸ ਨੂੰ ਵਾਤਾਵਰਨ ਨਾਲ ਬਹੁਤ ਪਿਆਰ ਸੀ, ਸਨ 2023 'ਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਸੁਦੇਸ਼ ਕੁਮਾਰ ਦੀ ਮੌਤ ਹੋ ਗਈ, ਪੁੱਤਰ ਦੀ ਯਾਦ 'ਚ ਜੋਗਿੰਦਰ ਪਾਲ ਵਲੋਂ ਸਕੂਲ 'ਚ ਬੂਟੇ ਲਗਾਏ ਗਏ | ਇਹ ਬੂਟੇ ਮਾਸਟਰ ਰਣਜੀਤ ਸਿੰਘ ਅਤੇ ਸਕੂਲ ਮੁਖੀ ਰਿਤੂ ਮਿਨਹਾਸ ਦੀ ਰਹਿਨੁਮਾਈ ਹੇਠ ਲਗਵਾਏ ਗਏ | ਮਾਸਟਰ ਰਣਜੀਤ ਸਿੰਘ ਨੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਕਿਹਾ | ਇਸ ਮੌਕੇ ਇੰਚਾਰਜ ਰਿਤੂ ਮਿਨਹਾਸ, ਸਕੂਲ ਸਟਾਫ਼ ਮੈਂਬਰ ਵਿਜੈ ਕੁਮਾਰ, ਤਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਜੁਝਾਰ ਸਿੰਘ, ਬਲਜਿੰਦਰ ਸਿੰਘ, ਨਾਰੰਜਨਜੋਤ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਕੁਲਵੀਰ ਸਿੰਘ, ਨਿਰਮਲ ਕੁਮਾਰ, ਸੋਨੀਆ, ਸੁਮਿਤਾ, ਕੁਲਵਿੰਦਰ ਕੌਰ, ਭਾਵਨਾ, ਰਜਨੀ ਬਾਲਾ, ਕਿਰਨ ਬਾਲਾ, ਨਵਨੀਤ ਕੌਰ, ਕੁਲਵਿੰਦਰ ਕੌਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਾੜ ਯਾਤਰੂ ਸੁਭਾਂਸ਼ੂ ਸ਼ੁਕਲਾ ਤੇ ਸਾਥੀਆਂ ਨੂੰ ਦਿੱਤੀ ਵਧਾਈ <br/> ਅਗਲੀ ਖ਼ਬਰ ਮੰਗੂਪੁਰ ਦੀ ਅਗਵਾਈ ਹੇਠ ਹਲਕਾ ਬਲਾਚੌਰ 'ਚ ਕਾਂਗਰਸ ਪਾਰਟੀ ਨੂੰ ਮਿਲ ਰਹੀ ਹੈ ਮਜ਼ਬੂਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।