24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਲੋਹਟੀਆ ਦੀ ਅਗਵਾਈ 'ਚ ਪਿੰਡ ਕੱਟ ਵਿਖੇ ਹੋਈ 'ਆਪ' ਵਰਕਰਾਂ ਦੀ ਮੀਟਿੰਗ

ਅਜੀਤ ਡੈਸਕ 18-07-2025
ਬਹਿਰਾਮ, 17 ਜੁਲਾਈ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਸਭ ਪੂਰੇ ਕੀਤੇ ਗਏ ਹਨ ਅਤੇ ਭਵਿੱਖ 'ਚ ਵੀ ਲੋਕਾਂ ਨੂੰ ਹੋਰ ਵੀ ਸਹੂਲਤਾਂ ਦੇਣ ਦਾ ਸਰਕਾਰ ਦਾ ਉਪਰਾਲਾ ਜਾਰੀ ਹੈ | ਪਾਰਟੀ ਲੋਕ ਹਿਤੈਸ਼ੀ ਹੈ ਅਤੇ ਜਿਸ ਦਾ ਲੋਕਾਂ ਦੀ ਸੇਵਾ ਕਰਨਾ ਮੁੱਖ ਮੰਤਵ ਹੈ | ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਹਲਕਾ ਸੰਗਠਨ ਇੰਚਾਰਜ ਨੇ ਪਿੰਡ ਕੱਟ ਵਿਖੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ | ਉਪਰੰਤ ਉਨ੍ਹਾਂ ਪਾਰਟੀ ਵਲੋਂ ਉਲੀਕੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਆਪ ਆਗੂ ਗੁਰਮਿੰਦਰ ਸਿੰਘ ਕੱਟ ਤੇ ਸਰਪੰਚ ਕਮਲਜੀਤ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਨੰਬਰਦਾਰ ਹਰਜੀਤ ਸਿੰਘ, ਜਗਜੀਤ ਸਿੰਘ ਬਲਾਕੀਪੁਰ, ਤਰਸੇਮ ਸਿੰਘ, ਰਣਜੀਤ ਸਿੰਘ ਮੰਤਰੀ, ਕੁਲਵਰਨ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ ਪੰਚ, ਜਸਵੀਰ ਸਿੰਘ ਪ੍ਰਧਾਨ, ਬਲਵੀਰ ਸਿੰਘ ਪ੍ਰਧਾਨ, ਬੀਬੀ ਸੰਤੋਸ਼ ਕੁਮਾਰੀ ਪੰਚ, ਜਰਨੈਲ ਰਾਮ ਪੰਚ ਅਤੇ ਸਾਬੀ ਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਸਕੂਲ ਕਮੇਟੀ ਚੁਣੀ <br/> ਅਗਲੀ ਖ਼ਬਰ ਬਲਵੀਰ ਸਿੰਘ ਕੈਂਥ ਵਲੋਂ ਸੰਧਵਾਂ ਸੁਸਾਇਟੀ ਨੂੰ ਏ.ਸੀ. ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।