24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਲਵੀਰ ਸਿੰਘ ਕੈਂਥ ਵਲੋਂ ਸੰਧਵਾਂ ਸੁਸਾਇਟੀ ਨੂੰ ਏ.ਸੀ. ਭੇਟ <br/>

ਡਾ. ਜਗਨ ਨਾਥ ਹੀਰਾ, ਜਥੇ. ਸਾਧੂ ਸਿੰਘ ਭਰੋਲੀ ਤੇ ਅਮਰੀਕ ਸਿੰਘ ਸੰਧੂ ਦਾਨੀ ਸੱਜਣ ਦਾ ਸਨਮਾਨ ਕਰਦੇ ਹੋਏ, ਨਾਲ ਹੋਰ | ਤਸਵੀਰ : ਪ੍ਰੇਮੀ ਸੰਧਵਾਂ <br/> 18-07-2025
ਕਟਾਰੀਆਂ, 17 ਜੁਲਾਈ (ਪ੍ਰੇਮੀ ਸੰਧਵਾਂ) - ਸਰਪੰਚ ਡਾ. ਜਗਨ ਨਾਥ ਹੀਰਾ ਅਤੇ ਸਮੁੱਚੀ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਜ ਸੇਵੀ ਬਲਵੀਰ ਸਿੰਘ ਕੈਂਥ ਵਲੋਂ ਆਪਣੇ ਪਿਤਾ ਬਲਵੰਤ ਸਿੰਘ ਮੋਰ ਤੇ ਮਾਤਾ ਸੁਰਜੀਤ ਕੌਰ ਦੀ ਯਾਦ 'ਚ ਕੋਆਪ੍ਰੇਟਿਵ ਸੁਸਾਇਟੀ ਸੰਧਵਾਂ ਨੂੰ ਇਕ ਏ. ਸੀ ਦਾਨ ਵਜੋਂ ਭੇਟ ਕੀਤਾ ਗਿਆ ਤੇ ਕਿਹਾ ਕਿ ਇਹੋ ਜਿਹੇ ਸਮਾਜ ਸੇਵੀ ਕੰਮ ਕਰਕੇ ਮਨ ਨੂੰ ਬੜਾ ਹੀ ਸਕੂਨ ਮਿਲਦਾ ਹੈ | ਸਰਪੰਚ ਡਾ. ਜਗਨ ਨਾਥਾ ਹੀਰਾ ਤੇ ਸੈਕਟਰੀ ਜੱਸੀ ਹੀਰਾ ਨੇ ਦਾਨੀ ਸੱਜਣ ਸ. ਬਲਵੀਰ ਸਿੰਘ ਕੈਂਥ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ | ਸਰਪੰਚ ਡਾ. ਜਗਨ ਨਾਥ ਤੇ ਦੀਪੀ ਕੈਂਥ ਵਲੋਂ ਦਾਨੀ ਸੱਜਣ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬਿੱਟੂ ਸੇਖੋਂ, ਕਸ਼ਮੀਰ ਸਿੰਘ ਪੰਚ, ਪ੍ਰਧਾਨ ਅਮਰੀਕ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕੋਪੀ ਸੰਧੂ, ਡਾ. ਸੁੱਖੀ ਸੰਧੂ, ਦੇਸ ਰਾਜ ਹੀਰਾ, ਮੋਹਣ ਸਿੰਘ ਭਰੋਲੀ, ਜਥੇ. ਸਾਧੂ ਸਿੰਘ ਭਰੋਲੀ, ਚਰਨਜੀਤ ਸਿੰਘ ਸੰਧੂ, ਗੁਰਦੀਪ ਸਿੰਘ ਬਸਰਾ ਪੰਚ, ਮਲਕੀਤ ਸਿੰਘ ਸੰਧੂ, ਚਰਨਜੀਤ ਚੌਂਕੀਦਾਰ, ਬਲਵਿੰਦਰ ਕੁਮਾਰ ਹੀਰਾ ਪੰਚ, ਬਾਵਾ ਸੰਧੂ, ਉਂਕਾਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੋਹਟੀਆ ਦੀ ਅਗਵਾਈ 'ਚ ਪਿੰਡ ਕੱਟ ਵਿਖੇ ਹੋਈ 'ਆਪ' ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਡੇਰਾ ਪ੍ਰੇਮਪੁਰਾ ਵਿਖੇ ਸੰਗਤਾਂ ਨੂੰ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।