ਬੰਗਾ, 17 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਗਠਨ ਲਈ ਇਕ ਮੀਟਿੰਗ ਪਿ੍ੰਸੀਪਲ ਰਜਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਪ੍ਰਾਪਤ ਵੇਰਵਿਆਂ ਅਨੁਸਾਰ ਕਮੇਟੀ ਦੇ ਚੇਅਰਪਰਸਨ ਨਿਰਮਲ ਕੌਰ ਚੁਣੇ ਗਏ | ਉਪ ਚੇਅਰਮੈਨ ਅਮਰਜੀਤ ਥਿੰਦ, ਸਕੱਤਰ ਪਿ੍ੰ. ਰਜਨੀਸ਼ ਕੁਮਾਰ, ਮੈਂਬਰਾਂ 'ਚ ਸੁਨੀਤਾ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਨਰਿੰਦਰ ਕੌਰ, ਨਿਰਮਲਾ ਦੇਵੀ, ਹਰਦੀਪ ਕੌਰ, ਕੁਲਵਿੰਦਰ ਕੌਰ, ਗੁਰਮੇਜ ਸਿੰਘ, ਪਰਮਜੀਤ ਕੌਰ, ਰਾਕੇਸ਼ ਕੁਮਾਰ, ਲੈਕ. ਪੰਜਾਬੀ ਬੂਟਾ ਲਾਲ ਅਧਿਆਪਕ ਮੈਂਬਰ, ਗੁਰਦੀਪ ਸਿੰਘ ਪੰਚ, ਜਗਤ ਸਿੰਘ ਸਿੱਖਿਆ ਸ਼ਾਸਤਰੀ, ਨਿਰਮਲਜੀਤ ਸਿੰਘ ਸੋਨੂੰ ਝਿੱਕਾ ਵਿਸ਼ੇਸ਼ ਇਨਵਾਇਟੀ ਮੈਂਬਰ, ਸੁਰਿੰਦਰ ਸਿੰਘ ਕਰਮ ਵਿਸ਼ੇਸ਼ ਇਨਵਾਇਟੀ ਮੈਂਬਰ ਚੁਣੇ ਗਏ |