ਮੁਕੰਦਪੁਰ, 17 ਜੁਲਾਈ (ਅਮਰੀਕ ਸਿੰਘ ਢੀਂਡਸਾ)- ਪੰਜਾਬ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਬੰਗਾ ਰਜਿ. ਵਲੋਂ ਈਸ਼ਰ ਦਾਸ ਮਹਾਰਾਜ ਦੇ ਦਰਬਾਰ ਡੇਰਾ ਪ੍ਰੇਮਪੁਰਾ ਵਿਖੇ ਬ੍ਰਹਮਲੀਨ ਸੰਤ ਪ੍ਰਗਣ ਦਾਸ ਦੀ ਯਾਦ 'ਚ ਸਾਲਾਨਾ ਵਣ ਮਹਾਂ ਉਤਸਵ ਗੱਦੀ ਨਸ਼ੀਨ ਸੰਤ ਅਮਰੀਕ ਦਾਸ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਈਸ਼ਰ ਦਾਸ ਮਹਾਰਾਜ ਦੀ ਹੱਥ ਲਿਖਤ ਬਾਣੀ ਦੇ ਪਾਠ ਉਪਰੰਤ ਵਣ ਮਹਾਂ ਉਤਸਵ ਸਮਾਗਮ ਕੀਤਾ ਗਿਆ | ਸਮਾਗਮ 'ਚ ਠੇਕੇਦਾਰ ਬੂਟਾ ਸਿੰਘ ਜਗਤਪੁਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪਵਨ ਕੁਮਾਰ ਵਲੋਂ ਕੀਤੀ ਗਈ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਬੂਟਿਆਂ ਅਤੇ ਕੁਦਰਤੀ ਵਾਤਾਵਰਣ ਦੇ ਮਹੱਤਵ ਬਾਰੇ ਚਾਨਣਾ ਪਾਇਆ ਗਿਆ | ਇਸ ਮੌਕੇ ਸੰਤ ਅਮਰੀਕ ਦਾਸ ਵਲੋਂ ਆਈਆਂ ਸੰਗਤਾਂ ਨੂੰ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਵੰਡੇ ਗਏ | ਐਸੋਸੀਏਸ਼ਨ ਦੇ ਪ੍ਰਧਾਨ ਦੇਸ ਰਾਜ ਬੰਗਾ ਵਲੋਂ ਆਏ ਮਹਿਮਾਨਾਂ ਨੂੰ ਰਸਮੀ ਤੌਰ 'ਤੇ ਜੀ ਆਇਆਂ ਆਖਿਆ ਗਿਆ | ਇਸ ਮੌਕੇ ਸੰਤ ਅਮਰੀਕ ਦਾਸ ਵਲੋਂ ਠੇਕੇਦਾਰ ਬੂਟਾ ਸਿੰਘ ਅਤੇ ਪਵਨ ਕੁਮਾਰ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਦੇਸ ਰਾਜ, ਮਹਿੰਦਰ ਸਿੰਘ ਰਾਣਾ, ਠੇਕੇਦਾਰ ਬੂਟਾ ਸਿੰਘ ਜਗਤਪੁਰ, ਗੁਰਮੁਖ ਫਲਪੋਤਾ, ਗੁਰਪ੍ਰੀਤ ਲੋਹਟੀਆ, ਬਲਵੀਰ ਸਿੰਘ ਸਾਧਪੁਰ, ਸੁੱਚਾ ਸਿੰਘ ਝਿੰਗੜ, ਮੋਹਣ ਬੀਕਾ, ਬਲਜਿੰਦਰ ਕੁਮਾਰ ਬਿੱਲਾ, ਕੁਲਦੀਪ ਬੰਗਾ, ਪਵਨ ਕੁਮਾਰ, ਡਾਕਟਰ ਦਲਵੀਰ ਚੰਦ, ਕੁਲਵੀਰ ਸਿੰਘ ਔਜਲਾ, ਜਸਵਿੰਦਰ ਸਿੰਘ ਬਚੜਾ ਅਤੇ ਹੋਰ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ |