ਬਲਾਚੌਰ, 16 ਜੁਲਾਈ (ਨਰੇਸ਼ ਧੌਲ)-ਡਾਕਟਰ ਕੁਲਵਿੰਦਰ ਮਾਨ ਐਸ.ਐਮ.ਓ ਬਲਾਚੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਜੋਗੇਵਾਲ ਵਿੱਚ ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀ ਦੀ ਮੀਟਿੰਗ ਕੀਤੀ ਗਈ | ਜਿਸ 'ਚ ਆਏ ਹੋਏ ਮੈਂਬਰਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸੁਝਾਅ ਦਿੱਤੇ ਗਏ | ਆਂਗਣਵਾੜੀ ਸਕੂਲ ਵਿਖੇ ਛੋਟੇ ਬੱਚਿਆਂ ਦੇ ਟੀਕੇ ਲਗਾਏ ਗਏ | ਪ੍ਰਾਈਮਰੀ ਸਕੂਲ ਵਿਖੇ ਛੋਟੇ ਬੱਚਿਆਂ ਨੂੰ ਓ.ਆਰ.ਐਸ ਦਿੱਤੇ ਗਏ, ਬੱਚਿਆਂ ਨੂੰ ਹੱਥ ਧੋਣ ਦੇ ਤਰੀਕੇ ਦੱਸੇ ਗਏ ਅਤੇ ਡੇਂਗੂ ਮਲੇਰੀਆ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੁਰਮੇਲ ਚੰਦ ਸਰਪੰਚ, ਮੇਜਰ ਸਿੰਘ, ਨੇਹਾ, ਰੇਖਾ ਰਾਣੀ, ਪਰਮਜੀਤ ਕੌਰ, ਤਰਸੇਮ ਲਾਲ ਇੰਸਪੈਕਟਰ, ਪੁਸ਼ਪਾ ਰਾਣੀ ਐਲ.ਐਚ.ਵੀ, ਡਾਕਟਰ ਅਰਸ਼ਦੀਪ ਸਿੰਘ, ਮਮਤਾ ਰਾਣੀ ਆਸ਼ਾ ਵਰਕਰ, ਰਾਣੀ ਆਸ਼ਾ ਵਰਕਰ, ਸੁਨੀਤਾ ਆਂਗਣਵਾੜੀ ਵਰਕਰ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ |