14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮੈਗਜ਼ੀਨ 'ਚ ਰਚਨਾਵਾਂ ਛਪਣ 'ਤੇ ਹਾਈ ਸਕੂਲ ਭੀਣ ਦੀਆਂ ਵਿਦਿਆਰਥਣਾਂ ਸਨਮਾਨਿਤ <br/>

ਅਜੀਤ ਡੈਸਕ 17-07-2025
ਮੱਲਪੁਰ/ਅੜਕਾਂ, 16 ਜੁਲਾਈ (ਮਨਜੀਤ ਸਿੰਘ ਜੱਬੋਵਾਲ) - ਸਰਕਾਰੀ ਹਾਈ ਸਕੂਲ ਭੀਣ ਵਿਖੇ ਸਵੇਰ ਦੀ ਸਭਾ ਦੌਰਾਨ ਨਵੀਆਂ ਕਲਮਾਂ ਨਵੀਂ ਉਡਾਣ ਮੈਗਜ਼ੀਨ 'ਚ ਵਿਦਿਆਰਥਣਾਂ ਦੀਆਂ ਰਚਨਾਵਾਂ ਛਪਣ 'ਤੇ ਉਹਨਾਂ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਪਰਵਿੰਦਰ ਸਿੰਘ ਭੰਗਲ (ਸਟੇਟ ਅਵਾਰਡੀ) ਨੇ ਦੱਸਿਆ ਕਿ ਸੁੱਖੀ ਬਾਠ ਪੰਜਾਬੀ ਭਵਨ ਸਰੀ ਕੈਨੇਡਾ ਵਲੋਂ ਨਵੀਆਂ ਕਲਮਾਂ ਨਵੀਂ ਉਡਾਣ ਮੈਗਜ਼ੀਨ ਤਿਆਰ ਕਰਵਾਇਆ ਜਾ ਰਿਹਾ ਹੈ | ਜਿਸ 'ਚ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਛਾਪਿਆ ਜਾਂਦਾ ਹੈ | ਸਰਕਾਰੀ ਹਾਈ ਸਕੂਲ ਭੀਣ ਦੀਆਂ ਵਿਦਿਆਰਥਣਾਂ ਨਵਪ੍ਰੀਤ ਜਮਾਤ ਦਸਵੀਂ, ਜੈਸਮੀਨ ਜਮਾਤ ਨੌਵੀਂ, ਮਨਜਿੰਦਰ ਜਮਾਤ ਦਸਵੀਂ, ਇੰਦਰਪ੍ਰੀਤ ਜਮਾਤ ਅੱਠਵੀਂ, ਲਵਪ੍ਰੀਤ ਕੌਰ ਜਮਾਤ ਅੱਠਵੀਂ ਦੀਆਂ ਰਚਨਾਵਾਂ ਛੋਟੇ ਸਾਹਿਬਜ਼ਾਦੇ, ਮਤਲਬੀ ਰਿਸ਼ਤੇ, ਰੁੱਖ, ਦੇਸ਼ ਮੇਰਾ ਸਭ ਤੋਂ ਪਿਆਰਾ, ਚਾਰ ਸਾਹਿਬਜ਼ਾਦੇ ਛਪੀਆਂ | ਇਸ ਮੈਗਜ਼ੀਨ ਦੀ ਘੁੰਡ ਚੁਕਾਈ ਕੈਂਬਰਿਜ ਸਕੂਲ ਫਗਵਾੜਾ ਵਿਖੇ ਕਰਵਾਈ ਗਈ | ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਗਗਨਦੀਪ ਕੌਰ ਨੇ ਗਾਈਡ ਟੀਚਰ ਦੀ ਭੂਮਿਕਾ ਨਿਭਾਈ | ਇਸ ਮੌਕੇ ਸਕੂਲ ਮੁਖੀ ਪਰਵਿੰਦਰ ਸਿੰਘ ਭੰਗਲ ਵਲੋਂ ਕਿਹਾ ਗਿਆ ਕਿ ਵਿਦਿਆਰਥਣਾਂ ਨੂੰ ਰਚਨਾਵਾਂ ਲਿਖਣ ਲਈ ਪ੍ਰੇਰਿਤ ਕਰਨਾ ਅਜੋਕੇ ਸਮੇਂ ਦੀ ਬਹੁਤ ਹੀ ਅਹਿਮ ਮੰਗ ਹੈ | ਇਸ ਮੌਕੇ ਅੰਜਨਾ, ਰਾਕੇਸ਼ ਰਾਣੀ, ਅਮਨਦੀਪ ਸਿੰਘ, ਗਗਨਦੀਪ ਕੌਰ, ਕਿਰਨਦੀਪ ਅਤੇ ਸੁਮਨ ਹਾਜ਼ਰ ਸਨ |

ਪਿਛਲੀ ਖ਼ਬਰ ਲੋਕ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ- ਪ੍ਰਵੀਨ ਪੁਰੀ <br/> ਅਗਲੀ ਖ਼ਬਰ ਜੋਗੇਵਾਲ ਵਿਖੇ ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।