25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਜ਼ਰਤ ਦਰਬਾਰ ਪੰਜ ਪੀਰ ਦੇ ਮੇਲੇ ਸੰਬੰਧੀ ਤਿਆਰੀਆਂ ਮੁਕੰਮਲ - ਬਾਬਾ ਮਹਿਤਾਬ ਅਹਿਮਦ ਕਾਦਰੀ

ਅਜੀਤ ਡੈਸਕ 02-06-2025
ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਸਥਿਤ ਹਜ਼ਰਤ ਦਰਬਾਰ ਪੰਜ ਪੀਰ ਵਿਖੇ ਸਲਾਨਾ ਜੋੜ ਮੇਲਾ 4 ਤੇ 5 ਜੂਨ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਕਿ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕਿਆ ਹਨ | 4 ਜੂਨ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ ਚਾਦਰ ਦੀ ਰਸਮ ਹੋਵੇਗੀ ਅਤੇ ਰਾਤ ਨੂੰ ਕਵਾਲਿਆਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਜਿਸ 'ਚ ਰਾਤ ਨੂੰ ਸਨਾ ਫਤਿਹ ਅਲੀ ਖਾਨ, ਬੰਟੀ ਕਵਾਲ ਜਲੰਧਰ ਵਾਲੇ, ਇਸ਼ਰਤ ਅਲੀ ਹਾਜ਼ਰੀ ਭਰਨਗੇ | ਇਸੇ ਤਰਾਂ 5 ਜੂਨ ਸਵੇਰੇ ਝੰਡੇ ਦੀ ਰਸਮ ਕੀਤੀ ਜਾਵੇਗੀ ਤੇ ਚਾਦਰ ਦੀ ਰਸਮ ਇਸ ਮੇਲੇ ਦੇ ਮੁੱਖ ਮਹਿਮਾਨ ਏ.ਡੀ.ਜੀ.ਪੀ ਪੰਜਾਬ ਸੰਜੀਵ ਕਾਲਰਾ ਵਲੋਂ ਕੀਤੀ ਜਾਵੇਗੀ | ਦਿਨ ਵੇਲੇ ਪੰਜਾਬ ਦੇ ਮਸ਼ਹੂਰ ਕਲਾਕਾਰ ਮਹੇਸ਼ ਸਾਜਨ, ਆਬਿਦ ਅਲੀ ਮਤੋਈ, ਮੁੰਨਾ ਨਿਜਾਮੀ ਤੇ ਸਰਦਾਰ ਅਲੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |
ਪਿਛਲੀ ਖ਼ਬਰ ਕਨਵਰ ਅਰੋੜਾ ਕੰਸਲਟੈਂਟ ਵਲੋਂ ਊਨਾ 'ਚ ਕਰਵਾਇਆ ਗਲੋਬਲ ਵੀਜ਼ਾ ਸੈਮੀਨਾਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 'ਵਿਸ਼ਵ ਤੰਬਾਕੂ ਵਿਰੋਧੀ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।