28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮਨਵੀਰ ਕਲੇਰ ਦੇ ਚੋਣ ਨਿਸ਼ਾਨ ਹੱਥ ਪੰਜਾ ਨੂੰ ਵੋਟ ਲਈ ਨੁੱਕੜ ਮੀਟਿੰਗਾਂ ਕਰ ਰਿਹਾ ਮੇਜਰ ਸਿੰਘ ਮੁੱਲਾਂਪੁਰ

ਅਜੀਤ ਡੈਸਕ 10-12-2025
ਮੁੱਲਾਂਪੁਰ-ਦਾਖਾ, 9 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਸੰਮਤੀ ਜ਼ੋਨ ਮੁੱਲਾਂਪੁਰ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨੌਜਵਾਨ ਆਗੂ ਮਨਵੀਰ ਸਿੰਘ ਕਲੇਰ ਦੇ ਹੱਕ 'ਚ ਨਗਰ ਮੁੱਲਾਂਪੁਰ ਅਤੇ ਬੜੈਚ, ਕੈਲਪੁਰ, ਚੱਕ ਕਲਾਂ ਪਿੰਡਾਂ 'ਚ ਕਾਂਗਰਸ ਦੇ ਹੱਕ 'ਚ ਲਹਿਰ ਬਣੀ ਹੋਈ ਹੈ | ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਦੇ ਬੇਹੱਦ ਕਰੀਬੀ ਸਾਬਕਾ ਸਰਪੰਚ ਸਾਧੂ ਸਿੰਘ ਕਲੇਰ ਦਾ ਭਤੀਜਾ ਮਨਵੀਰ ਸਿੰਘ ਕਲੇਰ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਆਪਣੇ ਚੋਣ ਨਿਸ਼ਾਨ ਹੱਥ ਪੰਜਾ ਲਈ ਵੋਟਰ ਨੂੰ ਘਰ-ਘਰ ਜਾ ਕੇ ਵੋਟ ਲਈ ਅਪੀਲ ਕਰ ਰਿਹਾ | ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਆਪਣੀ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਵੀਰ ਸਿੰਘ ਨੂੰ ਵੋਟ ਲਈ ਚਾਰੇ ਪਿੰਡਾਂ 'ਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ | ਵਿਧਾਨ ਸਭਾ ਹਲਕਾ ਦਾਖਾ 'ਚ ਯੂਥ ਕਾਂਗਰਸ ਦੇ ਪ੍ਰਧਾਨ ਤਨਵੀਰ ਸਿੰਘ ਜੋਧਾਂ, ਬਲਾਕ ਪ੍ਰਧਾਨ ਪ੍ਰੇਮ ਸਿੰਘ ਵਲੋਂ ਨੌਜਵਾਨ ਵਰਗ ਨੂੰ ਮਨਵੀਰ ਦੇ ਚੋਣ ਨਿਸ਼ਾਨ ਹੱਥ ਪੰਜਾ ਨੂੰ ਵੋਟ ਦੀ ਅਪੀਲ ਕੀਤੀ ਗਈ | ਸਾਬਕਾ ਸਰਪੰਚ ਬਲਬੀਰ ਸਿੰਘ ਮੁੱਲਾਂਪੁਰ, ਨੰਬਰਦਾਰ ਜਸਪਾਲ ਸਿੰਘ, ਕਰਨੈਲ ਸਿੰਘ ਗਿੱਲ, ਪ੍ਰਧਾਨ ਮੇਜਰ ਸਿੰਘ ਗੋਰਾ, ਥਾਣੇਦਾਰ ਸੁਖਵਿੰਦਰ ਸਿੰਘ, ਲਾਭ ਸਿੰਘ, ਖੇਤੀਬਾੜੀ ਸਭਾ ਪ੍ਰਧਾਨ ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਬਿੱਲਾ ਗਿੱਲ, ਪੱਪੂ ਮਾਨ, ਰਾਣਾ ਗਿੱਲ ਵਲੋਂ ਆਪਣੇ ਕਾਂਗਰਸ ਪਾਰਟੀ ਉਮੀਦਵਾਰ ਮਨਵੀਰ ਸਿੰਘ ਕਲੇਰ ਦੇ ਚੋਣ ਨਿਸ਼ਾਨ ਪੰਜਾ ਲਈ ਵੋਟ ਦੀ ਮੰਗ ਹੋ ਰਹੀ ਹੈ | ਸਾਬਕਾ ਸਰਪੰਚ ਗੁਰਮੇਲ ਕੌਰ, ਸੁਰਿੰਦਰ ਕੌਰ ਕਲੇਰ ਵਲੋਂ ਮਨਵੀਰ ਸਿੰਘ ਕਲੇਰ ਦੇ ਚੋਣ ਨਿਸ਼ਾਨ ਹੱਥ ਪੰਜਾ ਲਈ ਵੋਟ ਦੀ ਮੰਗ ਕੀਤੀ ਗਈ | ਸਰਪੰਚ ਗੁਰਮੇਲ ਕੌਰ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮਿ੍ਤਾ ਵੜਿੰਗ ਕੱਲ੍ਹ ਮਨਵੀਰ ਸਿੰਘ ਦੇ ਹੱਕ 'ਚ ਵੋਟ ਦੀ ਅਪੀਲ ਲਈ ਚੋਣ ਮੀਟਿੰਗਾਂ ਨੂੰ ਸੰਬੋਧਨ ਲਈ ਉਚੇਚਾ ਪਹੁੰਚ ਰਹੇ ਹਨ |
ਪਿਛਲੀ ਖ਼ਬਰ ਇਯਾਲੀ ਵਲੋਂ ਹਲਕਾ ਦਾਖਾ ਵੋਟਰਾਂ ਨੂੰ ਆਪਣੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਲਈ ਵੋਟ ਦੀ ਅਪੀਲ ਅਗਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਵਲੋਂ ਚੋਣਾਂ ਵਿਚ ਵੰਡਣ ਲਈ ਲਿਆਂਦੀਆਂ ਸ਼ਰਾਬ ਦੀਆਂ 167 ਬੋਤਲਾਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।