18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਮੁੱਲਾਂਪੁਰ ਸੰਮਤੀ ਜ਼ੋਨ ਲਈ 'ਆਪ' ਉਮੀਦਵਾਰ ਜੱਸੀ ਨੂੰ ਵੋਟ ਦੀ ਅਪੀਲ

ਅਜੀਤ ਡੈਸਕ 09-12-2025
ਮੁੱਲਾਂਪੁਰ-ਦਾਖਾ, 8 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਵਲੋਂ ਆਪਣੇ ਚੋਣ ਨਿਸ਼ਾਨ ਝਾੜੂ ਲਈ ਵੋਟ ਦੀ ਅਪੀਲ ਕੀਤੀ ਜਾ ਰਹੀ ਹੈ | ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਅਧੀਨ ਪਿੰਡ ਮੁੱਲਾਂਪੁਰ, ਬੜੈਚ, ਕੈਲਪੁਰ, ਚੱਕ ਕਲਾਂ ਦੇ ਵੋਟਰਾਂ ਨੂੰ ਜੱਸੀ ਦੀ ਚੋਣ ਦੇ ਮੁੱਖ ਬੁਲਾਰੇ ਮਾਰਕੀਟ ਕਮੇਟੀ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ ਵਲੋਂ ਸੰਬੋਧਨ ਕੀਤਾ ਜਾ ਰਿਹਾ | ਆਮ ਆਦਮੀ ਪਾਰਟੀ ਦੀਆਂ ਪਿਛਲੇ ਵਰਿ੍ਹਆਂ ਦੌਰਾਨ ਵਿਕਾਸ ਪ੍ਰਾਪਤੀਆਂ ਸਿੱਖਿਆ, ਤਾਲੀਮ ਦਾ ਪੱਧਰ ਉੱਪਰ ਚੁੱਕਣ ਲਈ ਹੋਏ ਵਿਆਪਕ ਕੰਮਾਂ ਬਦਲੇ ਚੇਅਰਮੈਨ ਬਲੌਰ ਸਿੰਘ ਆਪਣੇ ਸੰਮਤੀ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਦੇ ਚੋਣ ਨਿਸ਼ਾਨ ਝਾੜੂ ਲਈ ਵੋਟ ਦੀ ਮੰਗ ਕਰ ਰਿਹਾ | ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਸਮੇਂ ਚੇਅਰਮੈਨ ਬਲੌਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਰਾਜ ਪ੍ਰਬੰਧ ਨੂੰ ਹਰ ਪੱਖੋਂ ਚੁਸਤ-ਦਰੁਸਤ ਕਰਨ ਲਈ ਇੰਨ੍ਹਾਂ ਚੋਣਾਂ ਦਾ ਹੋਣਾ ਬੜਾ ਲਾਜ਼ਮੀ ਹੈ | ਪਿੰਡ ਚੱਕ ਕਲਾਂ ਦੇ ਸਰਪੰਚ ਜਗਮੋਹਣ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ ਧਾਲੀਵਾਲ ਵਲੋਂ ਵੋਟ ਲਈ ਚੱਕ ਕਲਾਂ ਪਹੁੰਚੇ ਜਸਪ੍ਰੀਤ ਸਿੰਘ ਜੱਸੀ ਨੂੰ ਭਰੋਸਾ ਦਿੱਤਾ ਕਿ ਚੱਕ ਕਲਾਂ ਦੇ ਦੋਵੇਂ ਬੂਥਾਂ 'ਤੇ 'ਆਪ' ਪਾਰਟੀ ਦੇ ਉਮੀਦਵਾਰ ਦੀ ਸ਼ਾਨਦਾਰ ਜਿੱਤ ਹੋਵੇਗੀ | ਬੂਟਾ ਸਿੰਘ ਧਨੋਆ, ਡਾਇਰੈਕਟਰ ਗੁਰਦੀਪ ਸਿੰਘ ਬੜੈਚ, ਸਰਪੰਚ ਬੜੈਚ ਤੇਜਿੰਦਰ ਸਿੰਘ, ਰਣਜੀਤ ਸਿੰਘ ਚੱਕ ਕਲਾਂ, ਬੇਅੰਤ ਸਿੰਘ, ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਕਮਲ ਗਿੱਲ, ਮੁਸਕਾਨ ਸਿੰਘ ਚੱਕ ਕਲਾਂ, ਹੋਰਨਾਂ ਵਲੋਂ ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਤੋਂ 'ਆਪ' ਪਾਰਟੀ ਉਮੀਦਵਾਰ ਜੱਸੀ ਜਸਪ੍ਰੀਤ ਸਿੰਘ ਦੀ ਚੋਣ ਮੁਹਿੰਮ ਸੰਭਾਲੀ ਹੋਈ ਹੈ |
ਪਿਛਲੀ ਖ਼ਬਰ ਇਯਾਲੀ ਵਲੋਂ ਜਾਂਗਪੁਰ-ਪਮਾਲ 'ਚ ਚੋਣ ਮੀਟਿੰਗ ਸਮੇਂ ਚੋਣ ਨਿਸ਼ਾਨ ਟਾਰਚ ਨੂੰ ਵੋਟ ਦੀ ਅਪੀਲ ਅਗਲੀ ਖ਼ਬਰ ਜੋਧਾਂ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।