19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਭਾਜਪਾ ਦੀ ਮੰਡੀ ਮੁੱਲਾਂਪੁਰ 'ਚ ਇਕੱਤਰਤਾ

ਅਜੀਤ ਡੈਸਕ 22-11-2025
ਮੁੱਲਾਂਪੁਰ-ਦਾਖਾ, 21 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਭਾਜਪਾ ਵਲੋਂ ਦਿਹਾਤੀ ਖੇਤਰ ਨਾਲ ਜੁੜੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਦੀ ਰੂਪ-ਰੇਖਾ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ ਵਲੋਂ ਬੁਲਾਈ ਮੀਟਿੰਗ ਵਿਚ ਜ਼ਿਲ੍ਹਾ ਪ੍ਰਭਾਰੀ ਰੇਨੂੰ ਥਾਪਰ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਉਨ੍ਹਾਂ ਨਾਲ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਦੇਤਵਾਲ, ਗੇਜਾ ਰਾਮ (ਵਾਲਮੀਕਿ), ਰਿਟਾ: ਐੱਸ.ਡੀ.ਐੱਮ ਹਰਕਮਲਜੀਤ ਸਿੰਘ, ਮਹਿਲਾ ਮੋਰਚਾ ਪ੍ਰਧਾਨ ਗੁਰਜੀਤ ਕੌਰ ਗਾਲਿਬ ਮੌਜੂਦ ਰਹੇ | ਪੁਲਿਸ ਜ਼ਿਲ੍ਹਾ ਜਗਰਾਉਂ ਭਾਰਤੀ ਜਨਤਾ ਪਾਰਟੀ ਵਿਚ ਸਰਗਰਮ ਪਰਮਜੀਤ ਸਿੰਘ ਟੂਸੇ, ਸਰਪੰਚ ਗੁਰਸਿਮਰਨ ਸਿੰਘ, ਗੁਰਭੇਜ ਸਿੰਘ, ਗੁਰਚਰਨ ਸਿੰਘ, ਪ੍ਰਭਜੋਤ ਸਿੰਘ ਦਿਓਲ, ਭੁਪਿੰਦਰ ਸਿੰਘ ਮੁੱਲਾਂਪੁਰ, ਸੰਜੀਵ ਢੰਡ, ਅੰਬੂ ਰਾਮ ਮੁਸ਼ਾਲ, ਸੁਰੇਸ਼ ਗਰਗ, ਧਰਮਿੰਦਰ, ਸੋਨੂੰ, ਹੋਰ ਮੀਟਿੰਗ ਵਿਚ ਪਹੁੰਚੇੇ | ਵਰਕਰਾਂ ਦੇ ਸਾਦੇ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਸਮੇਂ ਡਾ: ਰਜਿੰਦਰ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਬੂਥ ਪੱਧਰ ਤੱਕ ਪਕੜ ਬਣਾਉਣ ਲਈ ਪਿੰਡ-ਪਿੰਡ ਭਾਰਤੀ ਜਨਤਾ ਪਾਰਟੀ ਦੀਆਂ ਇਕਾਈਆਂ ਦਾ ਗਠਨ ਕੀਤਾ ਹੋਇਆ | ਉਨ੍ਹਾਂ ਕਿਹਾ ਕਿ ਅੱਜ ਪ੍ਰਮੁੱਖ ਅਹੁਦੇਦਾਰਾਂ ਨਾਲ ਇਕੱਤਰਤਾ ਹੋਈ, ਜਲਦੀ ਹੀ ਇੰਨ੍ਹਾਂ ਦੁਆਰਾ ਤਿਆਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਉਮੀਦਵਾਰਾਂ ਦੀ ਸੂਚੀ 'ਤੇ ਸਾਡੇ ਜ਼ਿਲ੍ਹਾ ਪ੍ਰਭਾਰੀ ਰੇਨੂੰ ਥਾਪਰ, ਹੋਰ ਵਿਚਾਰ ਕਰਨਗੇ | ਰੇਨੂੰ ਥਾਪਰ ਨੇ ਕਿਹਾ ਕਿ ਲੋਕਤੰਤਰ ਦੀ ਮੁੱਢਲੀ ਇਕਾਈ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਲਈ ਹੁਣ ਤੋਂ ਹੀ ਸਰਗਰਮੀ ਬਣਾਈ ਜਾਵੇ |
ਪਿਛਲੀ ਖ਼ਬਰ ਸੰਤ ਆਤਮਾ ਸਿੰਘ ਟੂਸੇ ਵਾਲਿਆਂ ਦੇ ਸਾਲਾਨਾ ਬਰਸੀ ਸਮਾਗਮ ਅੱਜ ਤੋਂ ਅਗਲੀ ਖ਼ਬਰ ਢੈਪਈ ਨੇੜੇ ਸੜਕ ਹਾਦਸੇ 'ਚ ਮਾਂ ਅਤੇ ਪੁੱਤਰ ਦੀ ਮÏਤ, ਪਤਨੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।