ਲੋਕਾਂ ਦੇ ਜ਼ਬਰਦਸਤ ਸੰਘਰਸ਼ ਬਾਅਦ ਹੋਈ ਛਪਾਰ ਸੜਕ ਦੀ ਸ਼ੁਰੂਆਤ
ਅਹਿਮਦਗੜ੍ਹ, 10 ਸਤੰਬਰ (ਰਵਿੰਦਰ ਪੁਰੀ)-ਸ਼ਹਿਰ ਦੀ ਮੁੱਖ ਛਪਾਰ ਰੋਡ ਜੋ ਪਿਛਲੇ ਦੋ ਸਾਲਾਂ ਤੋਂ ਬਹੁਤ ਮਾੜੀ ਹਾਲਤ ਵਿਚ ਸੀ, ਜਿਸ ਨੂੰ ਬਣਾਉਣ ਲਈ ਸ਼ਹਿਰ ਦੇ ਲੋਕਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਅਤੇ ਰੋਸ ਧਰਨੇ ਕੀਤੇ ਜਾ ਰਹੇ ਸਨ। ਪਰ ਨਗਰ ਕੌਂਸਲ ਪਾਸ ਫ਼ੰਡਾਂ ਦੀ ਘਾਟ ਹੋਣ ਕਾਰਨ ਇਹ ਸੜਕ ਅੱਜ ਤੱਕ ਅਧੂਰੀ ਪਈ ਸੀ।
ਅਹਿਮਦਗੜ੍ਹ, 10 ਸਤੰਬਰ (ਰਵਿੰਦਰ ਪੁਰੀ)-ਸ਼ਹਿਰ ਦੀ ਮੁੱਖ ਛਪਾਰ ਰੋਡ ਜੋ ਪਿਛਲੇ ਦੋ ਸਾਲਾਂ ਤੋਂ ਬਹੁਤ ਮਾੜੀ ਹਾਲਤ ਵਿਚ ਸੀ, ਜਿਸ ਨੂੰ ਬਣਾਉਣ ਲਈ ਸ਼ਹਿਰ ਦੇ ਲੋਕਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਅਤੇ ਰੋਸ ਧਰਨੇ ਕੀਤੇ ਜਾ ਰਹੇ ਸਨ। ਪਰ ਨਗਰ ਕੌਂਸਲ ਪਾਸ ਫ਼ੰਡਾਂ ਦੀ ਘਾਟ ਹੋਣ ਕਾਰਨ ਇਹ ਸੜਕ ਅੱਜ ਤੱਕ ਅਧੂਰੀ ਪਈ ਸੀ। ਪਰ ਪਿਛਲੇ ਮਹੀਨੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਇਸ ਸੜਕ ਲਈ ਗਰਾਂਟ ਜਾਰੀ ਹੋਈ ਅਤੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਸਵੀਟੀ ਕਾਕੜੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਬਿੱਲੂ ਮਾਜਰੀ, ਕਮਿੱਕਰ ਰਾਮ, ਮਨਿੰਦਰਪਾਲ ਸਿੰਘ, ਸੰਦੀਪ ਬੱਧਨ, ਸੰਜੇ ਸੂਦ, ਅਨੰਦੀ ਦੇਵੀ, ਵਿਜੈ ਕਾਕੜੀਆ, ਸ਼ੰਕਰ ਪਾਠਕ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰੀਤ ਆਦਿ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਸੜਕ ਨਿਰਮਾਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਛਪਾਰ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ ਅਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਅਤੇ ਨਗਰ ਕੌਂਸਲ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਜੋ 24 ਸਤੰਬਰ ਨੂੰ ਭਰ ਰਿਹਾ ਜਿਸ ਨੂੰ ਜਾਂਦੀ ਇਹ ਮੁੱਖ ਸੜਕ ਬਣਾਉਣੀ ਅਤਿ ਜ਼ਰੂਰੀ ਸੀ। ਜਿੱਥੇ ਰੋਜ਼ਾਨਾ ਸੜਕ ਟੁੱਟੀ ਹੋਣ ਕਾਰਨ ਦੁਰਘਟਨਾਵਾਂ ਵਾਪਰ ਰਹੀਆਂ ਸਨ। ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਇਸ ਸੜਕ ਦੇ ਨਾਲ ਹੀ ਧੂਰਕੋਟ ਰੋਡ ਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸ ਨਾਲ ਅਹਿਮਦਗੜ੍ਹ ਲਾਗਲੇ ਕਰੀਬ 60 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।