ਲੋਹਟਬੱਦੀ, 18 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਤੁੰਗਾਹੇੜੀ ਸਥਿਤ ਭਾਰਤੀ ਏਅਰਟੈਲ ਫਾਊਾਡੇਸ਼ਨ ਤਹਿਤ ਚੱਲ ਰਹੇ ਸੱਤਿਆ ਭਾਰਤੀ ਸਕੂਲ 'ਚ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਕਮਿਊਨਿਟੀ ਸਿਹਤ ਕੇਂਦਰ ਪੱਖੋਵਾਲ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿਚ ਆਰ.ਬੀ.ਐੱਸ.ਕੇ. ਸਕੀਮ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ: ਨੀਲਮ ਦੀ ਟੀਮ ਵਲੋਂ ਵਿਦਿਆਰਥੀਆਂ ਦਾ ਭਾਰ, ਕੰਨ, ਅੱਖਾਂ, ਦੰਦ, ਨੱਕ ਅਤੇ ਹੋਰ ਬਿਮਾਰੀਆਂ ਦਾ ਚੈੱਕਅੱਪ ਕੀਤਾ ਗਿਆ | ਇਸ ਦੇ ਨਾਲ ਹੀ ਬੱਚਿਆਂ ਨੂੰ ਡੇਂਗੂ, ਮਲੇਰੀਆ ਆਦਿ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ | ਸਕੂਲ ਮੁਖੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਕੂਲ 'ਚ ਹਰ ਮੌਸਮੀ ਬਿਮਾਰੀਆਂ ਦੇ ਆਉਣ ਸਮੇਂ ਬੱਚਿਆਂ ਦਾ ਟੈਸਟ ਕੀਤਾ ਜਾਂਦਾ ਹੈ ਅਤੇ ਬਚਾਅ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਹਨ | ਮਲਟੀਪਰਪਜ਼ ਸਿਹਤ ਵਰਕਰ ਹਰਪ੍ਰੀਤ ਸਿੰਘ ਸਰਾਭਾ ਨੇ ਦੱਸਿਆ ਕਿ ਸਕੂਲ ਦੇ ਇਕ ਬੱਚੇ ਦੀ ਅੱਖ 'ਚ ਚਿੱਟੇ ਮੋਤੀਏ ਦੇ ਲੱਛਣ ਹੋਣ ਦੇ ਸ਼ੱਕ 'ਚ ਲੋੜੀਂਦੇ ਇਲਾਜ ਲਈ ਲੁਧਿਆਣਾ ਰੈੱਫਰ ਕੀਤਾ ਗਿਆ ਹੈ | ਇਸ ਮੌਕੇ ਡਾ: ਸੋਨਲ ਅਰੋੜਾ, ਡਾ. ਪ੍ਰਭਜੋਤ ਸਿੰਘ, ਡਾ. ਪ੍ਰਦੀਪ ਕੌਰ, ਹਰਪ੍ਰੀਤ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਸੁਮਨਦੀਪ ਕੌਰ, ਨਵਜੋਤ ਕੌਰ, ਪ੍ਰਵੀਨ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ |