ਜਗਰਾਉਂ, 18 ਨਵੰਬਰ (ਵਿਨੋਦ ਕੁਮਾਰ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਭਾਗਾਂ ਦੇ ਰਚਨਾਤਮਕ ਤੇ ਗਿਆਨਵਰਧਕ ਮਾਡਲ ਪੇਸ਼ ਕੀਤੇ ਗਏ | ਪ੍ਰਦਰਸ਼ਨੀ ਵਿਚ ਸਾਇੰਸ, ਤਕਨਾਲੋਜੀ, ਗਣਿਤ, ਸਮਾਜਿਕ ਵਿਗਿਆਨ, ਕਾਮਰਸ ਅਤੇ ਭਾਸ਼ਾਈ-ਸੱਭਿਆਚਾਰਕ ਵਿਰਾਸਤ ਦੇ ਵਿਸ਼ਿਆਂ ਨੂੰ ਇਕ ਹੀ ਛੱਤ ਹੇਠ ਸੁੰਦਰਤਾ ਨਾਲ ਪ੍ਰਗਟਾਇਆ ਗਿਆ | ਸਾਇੰਸ ਸੈਕਸ਼ਨ ਵਿਚ ਐਸਿਡ ਰੇਨ, ਗਲੋਬਲ ਵਾਰਮਿੰਗ ਅਤੇ ਭਾਰਤ ਦੇ ਪਹਾੜੀ ਅਤੇ ਦਰਿਆਈ ਤੰਤਰ ਦੀ ਬਣਤਰ ਜਿਹੇ ਵਿਸ਼ਿਆਂ ਨਾਲ ਸੰਬੰਧਿਤ ਆਕਰਸ਼ਕ ਮਾਡਲ ਪੇਸ਼ ਕੀਤੇ ਗਏ | ਸੋਸ਼ਲ ਸਾਇੰਸ ਸੈਕਸ਼ਨ ਵਿਚ ਜੁਡੀਸ਼ੀਅਲ ਸਿਸਟਮ ਦਾ ਮਾਡਲ ਸਭ ਤੋਂ ਪ੍ਰਭਾਵਸ਼ਾਲੀ ਰਿਹਾ, ਜਿਸ ਵਿਚ ਨਿਆਂ ਪ੍ਰਣਾਲੀ ਅਤੇ ਅਦਾਲਤੀ ਬਣਤਰ ਨੂੰ ਵਿਸਤਾਰ ਨਾਲ ਦਰਸਾਇਆ ਗਿਆ | ਗਣਿਤ ਵਿਭਾਗ ਵਿਚ ਅਲਜੈਬਿ੍ਕ ਆਈਡੈਂਟਿਟੀਜ਼ ਦਾ ਮਾਡਲ ਜਿਸ 'ਚ ਮੁਸ਼ਕਿਲ ਗਣਿਤਕ ਧਾਰਨਾਵਾਂ ਨੂੰ ਆਸਾਨ ਰੂਪ ਵਿਚ ਸਮਝਾਇਆ ਗਿਆ | ਇਸ ਮੌਕੇ ਭਾਸ਼ਾ ਅਤੇ ਸੱਭਿਆਚਾਰਕ ਸੈਕਸ਼ਨ ਵਿਚ ਤਿਆਰ ਕੀਤਾ ਗਿਆ ਪੁਰਾਣੀ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦਾ ਵਿਸ਼ੇਸ਼ ਕਲਚਰ ਕੋਰਨਰ ਪੂਰੀ ਪ੍ਰਦਰਸ਼ਨੀ ਦਾ ਸਭ ਤੋਂ ਜ਼ਿਆਦਾ ਆਕਰਸ਼ਣ ਬਣਿਆ | ਪ੍ਰੋਗਰਾਮ ਦੀ ਦੇਖਭਾਲ ਅਤੇ ਸਫ਼ਲ ਆਯੋਜਨ ਲਈ ਪਿ੍ੰਸੀਪਲ ਰੀਨਾ ਜੈਦਿਕਾ ਅਤੇ ਵਾਈਸ ਪਿ੍ੰਸੀਪਲ ਬੇਅੰਤ ਕੁਮਾਰ ਨੇ ਵਿਦਿਆਰਥੀਆਂ ਨੂੰ ਸਾਬਾਸ਼ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ | ਇਸ ਸਮੇਂ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਡਾਇਰੈਕਟਰ ਬਹਾਦੁਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐੱਸ.ਏ. ਹਾਜ਼ਰ ਸਨ |