ਰਾਏਕੋਟ, 6 ਨਵੰਬਰ (ਸੁਸ਼ੀਲ)-ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਰਾਏਕੋਟ ਵਿਖੇ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀ ਕੇ.ਸੀ.ਐੱਫ. ਫੁੱਟਬਾਲ ਅਕੈਡਮੀ ਵਿਚ ਟ੍ਰੇਨਿੰਗ ਲੈ ਰਹੇ 80 ਨੌਜਵਾਨਾਂ ਅਤੇ ਬੱਚਿਆਂ ਨੂੰ ਸਮਾਜ ਸੇਵੀ ਐੱਨ.ਆਰ.ਆਈ. ਮਹਿੰਦਰਪਾਲ ਸਿੰਘ ਸਿੱਧੂ, ਅਮਨ ਸਿੱਧੂ (ਕੈਨੇਡਾ), ਸਿਮਰ ਸਿੱਧੂ (ਕੈਨੇਡਾ) ਅਤੇ ਡਾਇਮੰਡ ਗਰੁੱਪ ਵਲੋਂ ਟਰੈਕ ਸੂਟ ਦਿੱਤੇ ਗਏ | ਇਸ ਮੌਕੇ ਮਹਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਕੇ.ਸੀ.ਐੱਫ. ਅਕੈਡਮੀ ਦੇ ਸੰਚਾਲਕ ਪਰਮਿੰਦਰ ਸਿੰਘ ਕੈੜਾ, ਸੁਖਵੀਰ ਸਿੰਘ ਰਾਏ, ਜਸਕਰਨ ਖੋਸਾ, ਜਗਮੇਲ ਸਿੰਘ ਰਾਜੂ ਨੇ ਇਸ ਉਪਰਾਲੇ ਲਈ ਸਿੱਧੂ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅਕੈਡਮੀ ਪਿਛਲੇ 5 ਸਾਲ ਤੋਂ ਚੱਲ ਰਹੀ ਹੈ, ਅਕੈਡਮੀ ਵਿਚ ਮੌਜੂਦਾ ਸਮੇਂ ਵਿਚ 100 ਦੇ ਕਰੀਬ ਬੱਚੇ ਹਨ | ਉਨ੍ਹਾਂ ਦੱਸਿਆ ਕਿ ਸਟੀਵਨ ਗਰੇਵਾਲ ਕੈਨੇਡਾ, ਗੁਰਦੀਪ ਗਰੇਵਾਲ ਕੈਨੇਡਾ, ਗੁਰਦੀਪ ਖੋਸਾ ਕੈਨੇਡਾ, ਮਨਦੀਪ ਢੇਸੀ ਯੂ.ਐੱਸ.ਏ., ਨਰਿੰਦਰ ਸਿੰਘ ਗਰੇਵਾਲ ਆਸਟ੍ਰੇਲੀਆ, ਅੰਮਿ੍ਤਪਾਲ ਸਿੰਘ ਗਰੇਵਾਲ ਆਸਟ੍ਰੇਲੀਆ, ਸੁਖਦੀਪ ਸਿੰਘ ਗਰੇਵਾਲ ਕੈਨੇਡਾ, ਹਰਦੀਪ ਸਿੰਘ ਯੂ.ਕੇ. ਤੇ ਅਮਨਦੀਪ ਸਿੰਘ ਆਸਟ੍ਰੇਲੀਆ ਦੇ ਸਹਿਯੋਗ ਨਾਲ ਅਕੈਡਮੀ ਦੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ | ਇਸ ਮੌਕੇ ਮਹਿੰਦਰਪਾਲ ਸਿੰਘ ਸਿੱਧੂ ਦਾ ਅਕੈਡਮੀ ਸੰਚਾਲਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਜਗਦੇਵ ਸਿੰਘ ਨੰਗਲ ਕੋਚ, ਜੀਵਨ ਕੁਮਾਰ, ਰਾਜਦੀਪ ਸਿੰਘ ਰਾਏ, ਗੁਰਜੰਟ ਸਿੰਘ ਧਾਲੀਵਾਲ, ਬਲਦੇਵ ਸਿੰਘ ਦੇਬੀ, ਬਿੱਟੂ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ ਆਦਿ ਹਾਜ਼ਰ ਸਨ |