18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਅੰਡਰ-19 ਲੜਕੀਆਂ ਨੇ ਸਹੋਦਿਆ ਸਕੂਲ ਫੁੱਟਬਾਲ ਟੂਰਨਾਮੈਂਟ ਜਿੱਤਿਆ

ਅਜੀਤ ਡੈਸਕ 07-11-2025
ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਖੇਡ ਗਰਾਊਾਡ ਅੰਦਰ ਚੱਲ ਰਹੀ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਖੇਡ ਮੁਕਾਬਲੇ ਸ਼ੁਰੂ ਕਰਵਾਉਣ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਡਾ: ਪੂਨਮਪ੍ਰੀਤ ਕੌਰ ਉਚੇਚਾ ਪਹੁੰਚੇ | ਉਨ੍ਹਾਂ ਨਾਲ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ: ਰਾਜਪਾਲ ਸਿੰਘ ਗਰੇਵਾਲ, ਸਕੱਤਰ ਚਰਨਜੀਤ ਸਿੰਘ ਗਹੌਰ, ਪਿ੍ੰਸੀਪਲ ਵੰਦਨਾ ਸ਼ਰਮਾ ਮੌਜੂਦ ਰਹੇ | ਖਿਡਾਰੀਆਂ ਨੂੰ ਸੰਬੋਧਨ ਸਮੇਂ ਐੱਸ.ਡੀ.ਐੱਮ. ਪੂਨਮਪ੍ਰੀਤ ਕੌਰ ਨੇ ਕਿਹਾ ਕਿ ਹਰ ਖਿਡਾਰੀ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ | ਉਨ੍ਹਾਂ ਦੱਸਿਆ ਕਿ ਅਜਿਹੇ ਸਕੂਲ ਟੂਰਨਾਮੈਂਟ ਖਿਡਾਰੀ ਦੀ ਮਾਨਸਿਕ ਤਾਕਤ ਲਈ ਵੀ ਸਹਾਈ ਬਣਦੇ ਹਨ | ਐੱਸ.ਡੀ.ਐੱਮ. ਵਲੋਂ ਲੜਕੇ-ਲੜਕੀਆਂ ਫੁੱਟਬਾਲ ਖਿਡਾਰੀਆਂ ਵਲੋਂ ਅਦੁੱਤੀ ਮਿਹਨਤ, ਏਕਤਾ ਅਤੇ ਟੀਮ ਵਰਕ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਜੂਨੀਅਰ ਖਿਡਾਰੀਆਂ ਨੂੰ ਦੱਸਿਆ ਕਿ ਕਿਵੇਂ ਸਾਡੇ ਭਾਰਤ ਦੇ ਮਹਿਲਾ ਕਿ੍ਕਟਰਾਂ ਦੀ ਜਿੱਤ ਹੋਈ, ਭਾਰਤ ਦੀਆਂ ਧੀਆਂ ਨੇ ਕਿ੍ਕਟ ਦੀ ਦੁਨੀਆਂ ਵਿਚ ਇਤਿਹਾਸ ਰਚਿਆ | ਮੈਡਮ ਵਲੋਂ ਖਿਡਾਰੀਆਂ ਨੂੰ ਸੁਨੇਹਾ ਦਿੱਤਾ ਕਿ ਮਿਹਨਤ ਕਰੋ, ਸਖ਼ਤ ਮਿਹਨਤ ਨਾਲ ਮਿਲੀ ਕਾਮਯਾਬੀ ਦਾ ਫ਼ਲ ਬੇਹੱਦ ਮਿੱਠਾ ਹੁੰਦਾ ਹੈ | ਡੀ.ਪੀ. ਮਨਦੀਪ ਸਿੰਘ, ਡੀ.ਪੀ. ਜਸ਼ਨਦੀਪ ਸਿੰਘ ਦੀ ਨਜ਼ਰਸਾਨੀ ਹੇਠ ਅੰਡਰ-19 ਲੜਕਿਆਂ ਦੇ ਸਹੋਦਿਆ ਸਕੂਲ ਫੁੱਟਬਾਲ ਮੁਕਾਬਲਿਆਂ ਸਮੇਂ ਮੇਜ਼ਬਾਨ ਗੁਰੂ ਨਾਨਕ ਸਕੂਲ ਟੀਮ 2-0 ਗੋਲ ਦੇ ਫਰਕ ਨਾਲ ਪਰਤਾਪ ਪਬਲਿਕ ਸਕੂਲ ਟੀਮ ਨੂੰ ਹਰਾ ਅੱਗੇ ਵਧੀ | ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਫੁੱਟਬਾਲ ਟੀਮ ਨੇ ਪੀਸ ਪਬਲਿਕ ਸਕੂਲ ਟੀਮ ਨੂੰ ਹਰਾਇਆ | ਲੜਕਿਆਂ ਦੇ ਅੰਡਰ-17 ਫੁੱਟਬਾਲ ਮੁਕਾਬਲਿਆਂ ਸਮੇਂ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਟੀਮ ਆਤਮ ਦੇਵਕੀ ਸਕੂਲ ਟੀਮ ਨੂੰ ਹਰਾ ਕੇ ਅਗਲੇ ਰਾਊਾਡ ਵਿਚ ਪਹੁੰਚੀ | ਸਹੋਦਿਆ ਫੁੱਟਬਾਲ ਚੈਂਪੀਅਨਸ਼ਿਪ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਸਮੇਂ ਅੰਡਰ-19 ਵਰਗ ਵਿਚ ਮੇਜ਼ਬਾਨ ਗੁਰੂ ਨਾਨਕ ਸਕੂਲ ਟੀਮ ਪਹਿਲਾ, ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਨੇ ਦੂਸਰਾ ਸਥਾਨ ਹਾਸਿਲ ਕੀਤਾ | ਅੰਡਰ-17 ਤੇ 14 ਦੋਵੇਂ ਵਰਗਾਂ ਵਿਚ ਲੜਕੀਆਂ ਦਾ ਫਾਈਨਲ ਮੁਕਾਬਲਾ ਬਾਬਾ ਈਸ਼ਰ ਸਿੰਘ-ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਟੀਮਾਂ ਨੇ ਜਿੱਤਿਆ, ਜਦ ਕਿ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਲੜਕੀਆਂ ਦੀਆਂ ਟੀਮਾਂ ਉੱਪ ਜੇਤੂ ਰਹੀਆਂ | ਡੀ.ਪੀ ਮਨਦੀਪ ਸਿੰਘ ਅਨੁਸਾਰ ਲੜਕਿਆਂ ਦੇ ਅੰਡਰ-14, 17, 19 ਵਰਗ ਸੈਮੀਫਾਈਨਲ, ਫਾਈਨਲ ਮੁਕਾਬਲੇ ਸ਼ੁੱਕਰਵਾਰ ਨੂੰ ਹੋਣਗੇ | ਟੂਰਨਾਮੈਂਟ ਦੇ ਮੁੱਖ ਮੁਹਿਮਾਨ ਐੱਸ.ਡੀ.ਐੱਮ ਡਾ: ਪੂਨਮਪ੍ਰੀਤ ਕੌਰ, ਪ੍ਰਧਾਨ ਡਾ: ਰਾਜਪਾਲ ਸਿੰਘ ਗਰੇਵਾਲ, ਸਕੱਤਰ ਚਰਨਜੀਤ ਸਿੰਘ ਗਹੌਰ, ਪਿ੍ੰਸੀਪਲ ਵੰਦਨਾ ਸ਼ਰਮਾ ਵਲੋਂ ਲੜਕੀਆਂ ਦੀਆਂ ਜੇਤੂ, ਉੱਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ |
ਪਿਛਲੀ ਖ਼ਬਰ ਰੋਇੰਗ ਵਾਟਰ ਸਪੋਰਟਸ ਏਸ਼ੀਅਨ ਚੈਂਪੀਅਨਸ਼ਿਪ ਜੇਤੂ ਗੁਰਬਾਣੀ ਕੌਰ ਦਾ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਜਗਰਾਉਂ 'ਚ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।