20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 18-10-2025
ਸਾਹਨੇਵਾਲ, 17 ਅਕਤੂਬਰ (ਹਨੀ ਚਾਠਲੀ)-ਇਤਿਹਾਸਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਸਾਹਨੇਵਾਲ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ¢ ਮੀਤ ਪ੍ਰਧਾਨ ਮਲਕੀਤ ਸਿੰਘ ਹਰਾ ਦੇ ਦੱਸਣ ਅਨੁਸਾਰ ਅੰਮਿ੍ਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ¢ ਜਿਸ ਵਿਚ ਹਜ਼ੂਰੀ ਰਾਗੀ ਭਾਈ ਦਿਲਬਰ ਸਿੰਘ, ਹਜ਼ੂਰੀ ਰਾਗੀ ਭਾਈ ਸਤਵਿੰਦਰ ਸਿੰਘ, ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥਿਆਂ ਨੇ ਕੀਰਤਨ ਕਰ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ¢ ਕਥਾ ਵਾਚਕ ਭਾਈ ਵਿਰਸਾ ਸਿੰਘ ਅਤੇ ਕਥਾ ਵਾਚਕ ਭਾਈ ਬੇਅੰਤ ਸਿੰਘ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ ਗਿਆ¢ ਹੈੱਡ ਗ੍ਰੰਥੀ ਭਾਈ ਵਿਰਸਾ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ¢ ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ, ਪ੍ਰਧਾਨ ਬਲਜੀਤ ਸਿੰਘ ਹਰਾ, ਮੀਤ ਪ੍ਰਧਾਨ ਮਲਕੀਤ ਸਿੰਘ ਹਰਾ, ਮੈਨੇਜਰ ਅਜੀਤ ਸਿੰਘ, ਕੁਲਜੀਤ ਸਿੰਘ ਹਰਾ, ਪਰਮਿੰਦਰ ਸਿੰਘ ਹਰਾ, ਜਸਵੀਰ ਸਿੰਘ ਹਰਾ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ ਮੰਗਾ, ਜਸਬੀਰ ਸ਼ਾਹ ਸਿੰਘ, ਅਵਤਾਰ ਸਿੰਘ ਤਾਰ, ਕੁਲਦੀਪ ਸਿੰਘ ਦੀਪਾ ਆਦਿ ਦਾ ਯੋਗਦਾਨ ਰਿਹਾ¢
ਪਿਛਲੀ ਖ਼ਬਰ ਸ. ਸੀ. ਸੈ. ਸਕੂਲ ਰਾਮਪੁਰ ਵਿਖੇ 'ਸੰਵਾਦ' ਮਾਪਿਆਂ ਨਾਲ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕਰੇ-ਬਿਲਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।