20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ. ਸੀ. ਸੈ. ਸਕੂਲ ਰਾਮਪੁਰ ਵਿਖੇ 'ਸੰਵਾਦ' ਮਾਪਿਆਂ ਨਾਲ ਸੰਬੰਧੀ ਸੈਮੀਨਾਰ

ਅਜੀਤ ਡੈਸਕ 18-10-2025
ਦੋਰਾਹਾ, 17 ਅਕਤੂਬਰ (ਪੱਤਰ ਪ੍ਰੇਰਕ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿਖੇ ਪਿ੍ੰਸੀਪਲ ਪਵਿੱਤਰ ਕੌਰ ਦੀ ਅਗਵਾਈ ਹੇਠ ਮਨਦੀਪ ਸਿੰਘ ਪੰਜਾਬੀ ਮਾਸਟਰ ਤੇ ਗਗਨਦੀਪ ਸਿੰਘ ਗਣਿਤ ਮਾਸਟਰ ਦੁਆਰਾ ਨਵੀਂ ਸੋਚ ਨਵੀਂ ਪਹਿਲ ਤਹਿਤ 'ਸੰਵਾਦ' ਮਾਪਿਆਂ ਨਾਲ ਸੰਬੰਧੀ ਸੈਮੀਨਾਰ ਕਰਵਾਇਆ | ਜਿਸ 'ਚ ਮਾਪਿਆਂ ਨਾਲ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਪੜ੍ਹਾਈ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਤੇ ਉਨ੍ਹਾਂ ਨੂੰ ਪ੍ਰੇਰਣਾਦਾਇਕ ਤਰੀਕੇ ਨਾਲ ਬੱਚਿਆਂ ਨਾਲ ਰਾਬਤਾ ਕਾਇਮ ਕਰਨ | ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਸਮਝਣਾ ਤੇ ਬੱਚਿਆਂ ਦੇ ਵਿਕਾਸ ਲਈ ਲੋੜੀਂਦੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਬੱਚਿਆਂ ਨੂੰ ਸਹੀ ਦਿਸ਼ਾ ਮਿਲ ਸਕੇ ਤੇ ਜ਼ਿੰਦਗੀ ਵਿਚ ਕਾਮਯਾਬ ਹੋ ਸਕਣ | ਪਿ੍ੰਸੀਪਲ ਪਵਿੱਤਰ ਕੌਰ ਵਲੋਂ ਸੈਮੀਨਾਰ 'ਤੇ ਪਹੁੰਚੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸੰਗਰਾਂਦ ਦਿਹਾੜੇ ਮੌਕੇ ਲੱਗੇ ਅੱਖਾਂ ਦੇ ਕੈਂਪ 'ਚ 250 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।