20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬ ਸਰਕਾਰ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕਰੇ-ਬਿਲਗਾ

ਅਜੀਤ ਡੈਸਕ 18-10-2025
ਸਾਹਨੇਵਾਲ, 17 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਸੂਬੇ ਅੰਦਰ ਮੁਲਾਜ਼ਮਾਂ ਵੱਲੋਂ ਚਾਵਾਂ ਨਾਲ ਚੁਣੀ ਸਰਕਾਰ ਅੰਦਰ ਅਧਿਆਪਕਾਂ ਦਾ ਬੁਰਾ ਹਾਲ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੂਬੇ ਅੰਦਰ ਅਧਿਆਪਕਾਂ ਦੀਆਂ ਤਰੱਕੀਆਂ ਨਾ ਹੋਣ ਕਾਰਨ ਅਧਿਆਪਕ ਬਿਨਾਂ ਤਰੱਕੀ ਰਿਟਾਇਰ ਹੋ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀ. ਐੱਡ ਅਧਿਆਪਕ ਫ਼ਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਕੀਤਾ¢ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲਗਭਗ ਨੌਂ ਸੌ ਤੋਂ ਵੱਧ ਪਿ੍ੰਸੀਪਲਾਂ ਦੀਆਂ ਅਤੇ ਪੰਜ ਸੌ ਤੋਂ ਵੱਧ ਹੈਂਡ ਮਾਸਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਪਰੰਤੂ ਸਰਕਾਰ ਆਪਣੇ ਲਗਭਗ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ ਇੱਕ ਵਾਰ ਹੀ ਪਿ੍ੰਸੀਪਲ ਕਾਡਰ ਦੀ ਤਰੱਕੀ ਕਰ ਸਕੀ ਹੈ¢ ਮੁਲਾਜ਼ਮ ਜਥੇਬੰਦੀਆਂ ਵਾਰ ਵਾਰ ਸਰਕਾਰ ਨਾਲ਼ ਮੀਟਿੰਗਾਂ ਕਰ ਕੇ ਥੱਕ ਗਈਆਂ ਹਨ ਪਰੰਤੂ ਸੀਨੀਅਰਤਾ ਸੂਚੀ ਵਿਚ ਤਰੁੱਟੀਆਂ ਕਾਰਨ ਵਿਭਾਗ ਹਰ ਵਾਰ ਤਰੱਕੀਆਂ ਟਾਲ਼ ਜਾਂਦਾ ਹੈ¢ ਇਸ ਸਮੇਂ ਦੌਰਾਨ ਸੈਂਕੜੇ ਅਧਿਆਪਕ ਆਪਣੀ ਤਰੱਕੀ ਉਡੀਕਦੇ ਰਿਟਾਇਰ ਹੋ ਰਹੇ ਹਨ¢ ਇਸੇ ਪ੍ਰਕਾਰ ਈ ਟੀ ਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਵੀ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਈਆਂ ਜਿਸ ਕਾਰਨ ਪ੍ਰਾਇਮਰੀ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ¢ ਯੂਨੀਅਨ ਆਗੂਆਂ ਅਜੀਤਪਾਲ ਸਿੰਘ ਜੱਸੋਵਾਲ਼, ਗੁਰਦੀਪ ਸਿੰਘ ਚੀਮਾ ਅਤੇ ਬਿਕਰਮਜੀਤ ਸਿੰਘ ਕੱਦੋਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਤਰੱਕੀਆਂ ਦਾ ਕੰਮ ਨਿਪਟਾਇਆ ਜਾਵੇ ਅਤੇ ਨਵੀਂ ਭਰਤੀ ਤੁਰੰਤ ਕੀਤੀ ਜਾਵੇ ਨਹੀ¢ ਤਾਂ ਮਜਬੂਰ ਯੂਨੀਅਨਾਂ ਨੂੰ ਸਰਕਾਰ ਖ਼ਿਲਾਫ਼ ਕਰੜੇ ਐਕਸ਼ਨ ਉਲੀਕਣੇ ਪੈਣਗੇ¢
ਪਿਛਲੀ ਖ਼ਬਰ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।