ਲੋਹਟੱਬਦੀ, 17 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਮਵਰ ਪਿੰਡ ਬੜੂੰਦੀ ਵਿਖੇ ਭੂਰੀ ਵਾਲਿਆਂ ਦੇ ਅਸਥਾਨ ਕੁਟੀਆ ਸਾਹਿਬ ਵਿਖੇ ਸਵਾਮੀ ਓਮਾ ਨੰਦ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਵਾਲਿਆਂ ਦੀ ਸਰਪ੍ਰਸਤੀ ਹੇਠ ਦੀਵਾਲੀ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਬਾਣੀ 'ਚੋਂ ਆਦਿ ਅੰਤ ਦੇ ਭੋਗ ਪਾਏ ਗਏ | ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖਾ ਜੀਵ ਨੂੰ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਤੋਂ ਜਾਣੂੰ ਕਰਾਉਣ ਅਤੇ ਧਰਮ ਦੇ ਮਾਰਗ 'ਤੇ ਤੋਰਨ ਲਈ ਮਾਰਗ ਦਰਸ਼ਕ ਗੁਰਬਾਣੀ ਨੂੰ ਮਨ 'ਚ ਵਸਾਉਣ ਲਈ ਹਿਰਦੇ ਦਾ ਸ਼ੁੱਧ ਹੋਣਾ ਜਰੂਰੀ ਹੈ, ਕਿਉਂਕਿ ਗੁਰਬਾਣੀ ਦੇ ਸਿਧਾਂਤਾਂ ਨੂੰ ਗ੍ਰਹਿਣ ਕਰਕੇ ਜੀਵਨ ਜਿਊਣ ਵਾਲਾ ਜੀਵ ਵਿਸ਼ੇ-ਵਿਕਾਰਾਂ ਤੋਂ ਬਚ ਕੇ ਆਪਣੇ ਮਿਸ਼ਨ 'ਚ ਕਾਮਯਾਬ ਹੁੰਦਾ ਹੈ ਅਤੇ ਆਤਮਿਕ ਤੌਰ 'ਤੇ ਮਜ਼ਬੂਤ ਹੁੰਦਾ ਹੈ | ਉਨ੍ਹਾਂ ਨਾਲ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸਵਾਮੀ ਚੇਤਨਾ ਨੰਦ, ਸਵਾਮੀ ਬਲਦੇਵ ਦਾਸ ਨੇ ਵੀ ਵਿਚਾਰ ਰੱਖੇ | ਧੰਨਵਾਦੀ ਸ਼ਬਦ ਅਮਰਜੀਤ ਸਿੰਘ ਪੰਨੂ ਬਿਜਲੀ ਬੋਰਡ ਨੇ ਆਖੇ | ਇਸ ਮੌਕੇ ਮਿਸਤਰੀ ਬਿੰਦਰ ਸਿੰਘ, ਮਿਸਤਰੀ ਜਸਵੀਰ ਸਿੰਘ ਭੋਲਾ, ਬਸੰਤ ਸਿੰਘ ਭੱਟੀ, ਜਥੇਦਾਰ ਭੂਪ ਸਿੰਘ, ਮਲਕੀਤ ਸਿੰਘ ਕੀਤਾ, ਦਰਬਾਰਾ ਸਿੰਘ ਮਿਸਤਰੀ, ਮਾਣਕ ਸਿੰਘ, ਮਨਜੀਤ ਸਿੰਘ, ਤੇਜ ਸਿੰਘ, ਫੌਜੀ ਗੁਰਮੀਤ ਸਿੰਘ, ਨਿਸ਼ਾਨ ਸਿੰਘ ਲੁਧਿਆਣਾ, ਮਨਜੀਤ ਸਿੰਘ ਬੜੂੰਦੀ, ਦਿਆਲ ਸਿੰਘ, ਅਮਰਜੀਤ ਸਿੰਘ, ਮਨਜੀਤ ਕੌਰ, ਰਣਬੀਰ ਸਿੰਘ ਸਹੌਲੀ, ਗੁਰਮੀਤ ਸਿੰਘ ਬੈਂਸ, ਸੋਨੂੰ ਬੜੂੰਦੀ, ਪੰਚ ਪਰਮੋਦ ਸਿੰਘ, ਜੱਸਾ ਸਿੰਘ, ਗੁਰਮੇਲ ਸਿੰਘ ਗੇਲ, ਕਾਲਾ ਸਿੰਘ, ਨਿਰਮਲ ਸਿੰਘ ਨਿੰਮਾ ਸਾਬਕਾ ਪੰਚ, ਬਹਾਦਰ ਸਿੰਘ ਭੱਟੀ ਸਾਬਕਾ ਪੰਚ ਆਦਿ ਹਾਜ਼ਰ ਸਨ |