20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਦੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ ਇਕ ਦਿਨਾ ਇਤਿਹਾਸਕ ਟੂਰ ਲਗਾਇਆ •ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਜਾਣੂੰ ਕਰਵਾਉਣ ਦੇ ਮਕਸਦ ਤਹਿਤ ਟੂਰ ਲਗਵਾਇਆ-ਪਿ੍ੰਸੀਪਲ ਪੂਨਮ ਸਿੱਧੂ

ਅਜੀਤ ਡੈਸਕ 18-10-2025
ਰਾਏਕੋਟ, 17 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਦੇ 'ਕਿੰਡਰ ਗਾਰਡਨ' ਵਿੰਗ ਦੇ ਛੋਟੇ ਬੱਚਿਆਂ ਤੇ ਅਧਿਆਪਕਾਂ ਦਾ ਇਕ ਦਿਨਾਂ ਇਤਿਹਾਸਕ ਟੂਰ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਲਗਾਇਆ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਪੂਨਮ ਸਿੱਧੂ, ਸਕੂਲ ਸੁਪਰਵਾਈਜ਼ਰ ਅਵਤਾਰ ਸਿੰਘ ਚੀਮਾ ਤੇ ਸੀਨੀਅਰ ਮੈਂਬਰ ਸ਼ੇਰ ਸਿੰਘ ਹੰਸਰਾ ਦੀ ਯੋਗ ਅਗਵਾਈ ਹੇਠ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ੍ਰੀ ਮੈਹਦੇਆਣਾ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ | ਜਿਸ ਦੌਰਾਨ ਅਧਿਆਪਕਾ ਬਲਜੀਤ ਕੌਰ ਨੇ ਬੱਚਿਆਂ ਨੂੰ ਇਤਿਹਾਸਕ ਤਸਵੀਰਾਂ ਦੁਆਰਾ ਇਤਿਹਾਸ ਤੋਂ ਜਾਣੂੰ ਕਰਵਾਇਆ, ਜਿਸ 'ਚ ਬੱਚਿਆਂ ਨੇ ਬਹੁਤ ਹੀ ਸ਼ਰਧਾ-ਭਾਵਨਾ ਨਾਲ ਗੁਰਦੁਆਰਾ ਸਾਹਿਬ ਸਬੰਧੀ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ | ਇਸ ਤਰ੍ਹਾਂ ਉਨ੍ਹਾਂ ਨੇ ਸੰਬੰਧਿਤ ਇਤਿਹਾਸ ਨਾਲ ਜਾਣਕਾਰੀ ਲੈਣ ਤੇ ਦਰਸ਼ਨ ਕਰਦੇ ਹੋਏ ਸ਼ਾਮ ਸਮੇਂ ਵਾਪਸੀ ਕੀਤੀ | ਇਸ ਮੌਕੇ ਪਿ੍ੰਸੀਪਲ ਪੂਨਮ ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਜਾਣੂੰ ਕਰਵਾਉਣ ਦੇ ਮਕਸਦ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਬੱਚੇ ਸਰਲ ਤਰੀਕੇ ਨਾਲ ਜਾਣਕਾਰੀ ਇਕੱਤਰ ਕਰ ਸਕਦੇ ਹਨ | ਇਸੇ ਤਰ੍ਹਾਂ ਅੱਗੇ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ |
ਪਿਛਲੀ ਖ਼ਬਰ ਗੁਰਬਾਣੀ ਸਿਧਾਂਤਾਂ ਦਾ ਧਾਰਨੀ ਮਨੁੱਖ ਵਿਸ਼ੇ-ਵਿਕਾਰਾਂ ਤੋਂ ਬਚਦਾ ਹੈੈ-ਸਵਾਮੀ ਓਮਾ ਨੰਦ • ਬੜੂੰਦੀ 'ਚ ਬਾਬਾ ਗਰੀਬਦਾਸ... ਅਗਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਵਲੋਂ ਉਪ ਸਿੱਖਿਆ ਅਫ਼ਸਰ ਸੈਕੰਡਰੀ ਤੇ ਖਜ਼ਾਨਾ ਅਫ਼ਸਰ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।