20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹੈਰੋਇਨ ਦੀ ਸਪਲਾਈ ਲਈ ਗਾਹਕਾਂ ਦੀ ਉਡੀਕ ਕਰਦੇ ਨੂੰ ਪੁਲਿਸ ਨੇ ਦਬੋਚਿਆ

ਅਜੀਤ ਡੈਸਕ 24-09-2025
ਜਗਰਾਉਂ, 23 ਸਤੰਬਰ (ਗੁਰਦੀਪ ਸਿੰਘ ਮਲਕ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਵਲੋਂ ਹੈਰੋਇਨ ਤਸਕਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟਾਫ਼ ਦੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਜਗਰਾਉਂ ਸ਼ਹਿਰ ਦੇ ਲੰਡੇ ਫਾਟਕਾਂ ਕੋਲ ਸਾਥੀ ਕਰਮਚਾਰੀਆਂ ਸਮੇਤ ਮੌਜੂਦ ਸੀ | ਇਸ ਮੌਕੇ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੋਹਣ ਲਾਲ ਉਰਫ਼ ਮੋਹਣੀ ਪੁੱਤਰ ਰੂਪ ਲਾਲ ਵਾਸੀ ਗਾਂਧੀ ਨਗਰ ਮੁਹੱਲਾ ਜਗਰਾਉਂ ਜੋ ਕਿ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ, ਉਹ ਇਸ ਮੌਕੇ ਖੰਡ ਮਿੱਲ ਕਾਲੋਨੀ ਵਿਚ ਖੜ੍ਹਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਜਿਸ 'ਤੇ ਤੁਰੰਤ ਛਾਪਾ ਮਾਰ ਕੇ ਉਸਨੂੰ ਕਾਬੂ ਕਰ ਲਿਆ, ਜਿਸ ਕੋਲੋਂ 20 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ | ਉਕਤ ਕਾਬੂ ਕੀਤੇ ਦੋਸ਼ੀ ਖ਼ਿਲਾਫ਼ ਪੁਲਿਸ ਥਾਣਾ ਸਿਟੀ ਜਗਰਾਉਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਹਲਵਾਰਾ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਤਿੰਨ ਟਰਾਂਸਫਾਰਮਰ ਚੋਰੀ ਅਗਲੀ ਖ਼ਬਰ 109 ਸਾਲ ਦੀ ਮਾਤਾ ਗੁਰਨਾਮ ਕੌਰ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।