20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹਲਵਾਰਾ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਤਿੰਨ ਟਰਾਂਸਫਾਰਮਰ ਚੋਰੀ

ਅਜੀਤ ਡੈਸਕ 24-09-2025
ਹਲਵਾਰਾ, 23 ਸਤੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਤੋਂ ਰਾਜੋਆਣਾ ਖੁਰਦ ਦੇ ਰਸਤੇ 'ਤੇ ਹਲਵਾਰਾ ਦੇ ਕਿਸਾਨਾਂ ਦੀਆਂ ਤਿੰਨ ਮੋਟਰਾਂ ਦੇ ਟਰਾਂਸਫਾਰਮਰ ਚੋਰੀ ਹੋ ਗਏ | ਇਸ ਸਬੰਧੀ ਕਿਸਾਨ ਰੁਪਿੰਦਰ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ ਨੇ ਦੱਸਿਆ ਤਿੰਨ ਟਰਾਂਸਫਰਮਰ ਜੋ ਖੇਤ ਮੋਟਰਾਂ ਦੇ ਸਨ, 11 ਦੇ ਕਰੀਬ ਮੋਟਰਾਂ ਦੀ ਸਪਲਾਈ ਚਲਦੀ ਸੀ | ਕਿਸਾਨ ਰੁਪਿੰਦਰ ਸਿੰਘ ਨੇ ਦੱਸਿਆ ਨੇੜਲੇ ਪਿੰਡਾਂ 'ਚੋਂ ਲਗਾਤਾਰ ਟਰਾਂਸਫਰਮਰ ਤੇ ਤਾਰਾਂ ਦੀ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਚੋਰ ਟਰਾਂਸਫਰਮਰ ਵਿਚੋਂ ਤਾਂਬਾ ਤੇ ਤੇਲ ਚੋਰੀ ਕਰਕੇ ਲੈ ਜਾਂਦੇ ਹਨ | ਇਲਾਕੇ ਵਿਚ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੋਇਆ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਇਨ੍ਹਾਂ ਚੋਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਦੱਸਿਆ ਚੋਰੀ ਦੀਆਂ ਘਟਨਾਵਾਂ ਸਬੰਧੀ ਬਿਜਲੀ ਬੋਰਡ ਅਤੇ ਪੁਲਿਸ ਥਾਣਾ ਸੁਧਾਰ ਨੂੰ ਸੂਚਿਤ ਕਰ ਦਿੱਤਾ ਹੈ | ਇਸ ਤੋਂ ਇਲਾਵਾ ਕਿਸਾਨ ਗੁਰਵਿੰਦਰ ਸਿੰਘ ਗਰੇਵਾਲ, ਰੁਪਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਤੇ ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਵੀ ਚੋਰੀ ਹੋਈਆਂ ਹਨ | ਥਾਣਾ ਸੁਧਾਰ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਇਸ ਸਬੰਧੀ ਦਰਖਾਸਤ ਮਿਲ ਗਈ ਹੈ, ਜਲਦੀ ਹੀ ਚੋਰਾਂ 'ਤੇ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਰੋਹਨ-ਰਾਜਦੀਪ ਟੋਲ ਪਲਾਜ਼ਾ ਨੂੰ ਕਿਸਾਨ ਜਥੇਬੰਦੀ ਨੇ ਪੰਜਵੇਂ ਦਿਨ ਵੀ ਮੁਕਤ ਰੱਖਿਆ ਅਗਲੀ ਖ਼ਬਰ ਹੈਰੋਇਨ ਦੀ ਸਪਲਾਈ ਲਈ ਗਾਹਕਾਂ ਦੀ ਉਡੀਕ ਕਰਦੇ ਨੂੰ ਪੁਲਿਸ ਨੇ ਦਬੋਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।