20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

109 ਸਾਲ ਦੀ ਮਾਤਾ ਗੁਰਨਾਮ ਕੌਰ ਨਹੀਂ ਰਹੇ

ਅਜੀਤ ਡੈਸਕ 24-09-2025
ਹਠੂਰ, 23 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਦੀ ਸਭ ਤੋਂ ਵੱਡੀ ਉਮਰ 109 ਸਾਲ ਦੀ ਮਾਤਾ ਗੁਰਨਾਮ ਕੌਰ ਧਾਲੀਵਾਲ ਅਕਾਲ ਚਲਾਣਾ ਕਰ ਗਏ | ਜ਼ਿਕਰਯੋਗ ਹੈ ਕਿ ਸਵਰਗੀ ਜਥੇਦਾਰ ਅਜਮੇਰ ਸਿੰਘ ਧਾਲੀਵਾਲ, ਸਵਰਗੀ ਚਮਕੌਰ ਸਿੰਘ, ਸੁਖਦੇਵ ਸਿੰਘ ਕੈਨੇਡਾ ਅਤੇ ਬਲਦੇਵ ਸਿੰਘ ਦੇਬੀ ਦੀ ਮਾਤਾ ਹੈ ਅਤੇ ਉਕਤ ਪਰਿਵਾਰ ਇਲਾਕੇ 'ਚ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਤੌਰ 'ਤੇ ਆਪਣਾ ਮੁਕਾਮ ਰੱਖਦਾ ਹੈ | ਮਾਤਾ ਗੁਰਨਾਮ ਕੌਰ ਧਾਲੀਵਾਲ ਦਾ ਗੁਰਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ | ਇੱਥੇ ਇਹ ਦੱਸਣਯੋਗ ਹੈ ਕਿ ਮਾਤਾ ਗੁਰਨਾਮ ਕੌਰ ਦਾ ਬਹੁਤ ਵੱਡਾ ਪਰਿਵਾਰ ਹੈ | ਉਨ੍ਹਾਂ ਦੇ ਪੁੱਤਰਾਂ 'ਚ ਪੰਜਵੀਂ ਅਤੇ ਧੀਆਂ 'ਚ ਛੇਵੀਂ ਪੀੜ੍ਹੀ ਚੱਲ ਰਹੀ ਹੈ | ਇਸ ਸਬੰਧੀ ਉਨ੍ਹਾਂ ਦੇ ਪੋਤਰੇ ਰਾਜਵੀਰ ਸਿੰਘ ਰਾਜਾ ਸੈਕਟਰੀ ਕੋਆਪ੍ਰਟਿਵ ਸੁਸਾਇਟੀ ਦੇਹੜਕਾ ਨੇ ਦੱਸਿਆ ਕਿ ਮਾਤਾ ਗੁਰਨਾਮ ਕੌਰ ਇਕ ਸਦੀ ਤੋਂ ਉਪਰ ਜ਼ਿੰਦਗੀ ਜਿਉਂ ਕੇ ਗਏ ਹਨ ਅਤੇ ਮਾਤਾ ਗੁਰਨਾਮ ਕੌਰ ਉਮਰ ਕਰਕੇ ਕੁਝ ਢਿੱਲੇ ਮੱਠੇ ਜ਼ਰੂਰ ਸਨ ਪਰ ਆਖ਼ਰੀ ਪਲਾਂ ਤੱਕ ਉਹ ਹੋਸ਼ੋ-ਹਵਾਸ਼ 'ਚ ਸਨ | ਉਨ੍ਹਾਂ ਦੱਸਿਆ ਕਿ ਮਾਤਾ ਗੁਰਨਾਮ ਕੌਰ ਨਮਿਤ ਆਰੰਭ ਕਰਵਾਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 26 ਸਤੰਬਰ ਨੂੰ ਗੁਰਦੁਆਰਾ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਵਿਖੇ ਹੋਵੇਗੀ |
ਪਿਛਲੀ ਖ਼ਬਰ ਹੈਰੋਇਨ ਦੀ ਸਪਲਾਈ ਲਈ ਗਾਹਕਾਂ ਦੀ ਉਡੀਕ ਕਰਦੇ ਨੂੰ ਪੁਲਿਸ ਨੇ ਦਬੋਚਿਆ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ 'ਚ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।