12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪ੍ਰਵਾਸੀ ਵੀਰਾਂ ਨੇ 'ਕੇਅਰ ਫਾਰ ਕੌਜ ਫਾੳਾੂਡੇਸ਼ਨ (ਰਜਿ:) ਟੀਮ' ਬਣਾਈ

ਅਜੀਤ ਡੈਸਕ 23-09-2025
ਚੌਂਕੀਮਾਨ, 22 ਸਤੰਬਰ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਪਿੰਡ ਤਲਵੰਡੀ ਖੁਰਦ ਦੇ ਐੱਨ.ਆਰ.ਆਈ ਵੀਰਾਂ ਵਲੋਂ ਗ੍ਰਾਮ ਪੰਚਾਇਤ, ਨੌਜਵਾਨ ਵੀਰਾਂ ਤੇ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੁਦਰਤੀ ਆਫ਼ਤਾਂ ਨਾਲ ਮੁਸ਼ਕਿਲ ਵਿਚ ਆਉਣ ਵਾਲੇ ਲੋਕਾਂ ਦੀ ਮਦਦ ਸਮੇਤ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਲੋੜਵੰਦਾਂ ਲੋਕਾਂ ਦੀ ਮਦਦ ਲਈ 'ਕੇਅਰ ਫਾਰ ਕੌਜ ਫਾਊਾਡੇਸ਼ਨ (ਰਜਿ:) ਟੀਮ' ਬਣਾਈ, ਜਿਸ ਵਿਚ ਸਮੁੱਚੇ ਐੱਨ.ਆਰ.ਆਈ ਵੀਰ, ਗ੍ਰਾਮ ਪੰਚਾਇਤ, ਨੌਜਵਾਨ ਵੀਰਾਂ ਤੇ ਪਿੰਡ ਦੇ ਪਤਵੰਤੇ ਸੱਜਣ ਸ਼ਾਮਿਲ ਹੋਣਗੇ | ਇਸ ਮੌਕੇ ਪਿੰਡ ਤਲਵੰਡੀ ਖੁਰਦ ਦੇ ਸਰਪੰਚ ਇੰਸਪੈਕਟਰ ਹਰਮਿੰਦਰ ਸਿੰਘ ਸਰਾਂ ਤੇ ਗਿਆਨੀ ਜਸਮਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਅੱਜ ਪੂਰੇ ਪਿੰਡ ਦਾ ਇਕੱਠ ਸੱਥ ਵਿਚ ਹੋਇਆ ਅਤੇ ਬਣਾਈ ਫਾਊਾਡੇਸ਼ਨ ਵਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਚਰਚਾ ਕੀਤੀ ਗਈ ਤੇ ਨਗਰ ਨਿਵਾਸੀਆਂ ਨੇ ਕਿਹਾ ਕਿ ਕੇਅਰ ਫਾਰ ਕੌਜ ਫਾਊਾਡੇਸ਼ਨ (ਰਜਿ:) ਦਾ ਪਾਰਦਰਸ਼ੀ ਕੰਮ ਹੋਵੇਗਾ ਤੇ ਇਹ ਟੀਮ ਜਿਵੇਂ ਕਿ ਹੜ੍ਹ ਪ੍ਰਭਾਵਿਤ, ਮੀਂਹ ਪ੍ਰਭਾਵਿਤ ਸਮੇਤ ਕਿਸੇ ਵੀ ਮੁਸ਼ਕਿਲ ਵਿਚ ਆਏ ਵੀਰਾਂ ਦੀ ਮਦਦ ਕਰੇਗੀ ਤੇ ਨਾਲ ਹੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਮਦਦ ਵੀ ਕਰੇਗੀ | ਜਿਸ ਲਈ ਟੀਮ ਵਲੋਂ ਇਕ ਵਟਸਅੱਪ ਨੰਬਰ ਵੀ ਜਾਰੀ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਟੀਮ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਕਰੇਗੀ ਤੇ ਨਾਲ ਹੀ ਜੋ ਵਿਅਕਤੀ ਟੀਮ ਨਾਲ ਰਾਬਤਾ ਕਾਇਮ ਕਰਕੇ ਮਦਦ ਲੈਣੀ ਚਾਹੁੰਦਾ ਹੋਵੇ, ਉਸ ਦੀ ਮਦਦ ਵੀ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ 'ਚ ਨਵੇਂ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ ਕੀਤੀ ਅਗਲੀ ਖ਼ਬਰ ਅਕਾਲੀ ਆਗੂਆਂ ਜਸਕਰਨ ਦਿਉਲ ਤੇ ਸਵਰਨ ਛੱਜਾਵਾਲ ਦਾ ਬੋਪਾਰਾਏ ਕਲਾਂ 'ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।