28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਹਾਨ ਤਪੱਸ਼ਵੀ ਬਾਬਾ ਦਿਲਵਰ ਨਾਥ ਦੀ ਬਰਸੀ ਸ਼ਰਧਾ ਨਾਲ ਮਨਾਈ

ਅਜੀਤ ਡੈਸਕ 02-09-2025
ਰਾਏਕੋਟ, 1 ਸਤੰਬਰ (ਸੁਸ਼ੀਲ)-ਮਹਾਨ ਤਪੱਸ਼ਵੀ ਯੋਗੀਰਾਜ ਬਾਬਾ ਦਿਲਵਰ ਨਾਥ ਦੀ 49ਵੀਂ ਬਰਸੀ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪਿੰਡ ਨੂਰਪੁਰਾ ਵਿਖੇ ਮੁੱਖ ਸੇਵਾਦਾਰ ਬਾਬਾ ਜਗਨ ਨਾਥ ਜੱਗਾ ਦੀ ਦੇਖ-ਰੇਖ ਹੇਠ ਬੜੀ ਸ਼ਰਧਾ-ਭਾਵਨਾਂ ਨਾਲ ਮਨਾਈ ਗਈ | ਇਸ ਬਰਸੀ ਸਮਾਗਮ ਦੇ ਸਬੰਧ 'ਚ ਅਸਥਾਨ 'ਤੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ, ਜਿੰਨ੍ਹਾ ਦੇ ਭੋਗ ਪਾਉਣ ਉਪਰੰਤ ਹਵਨਯੱਗ ਕੀਤਾ ਗਿਆ, ਜਿਸ ਵਿਚ ਸੰਗਤਾਂ ਵੱਲੋ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਆਹੂਤੀਆਂ ਪਾਈਆਂ ਗਈਆਂ | ਰਾਮ ਤਲਾਈ ਮੰਦਰ ਦੇ ਸੰਤਾਂ ਵਲੋਂ ਬਾਣੀ ਦਾ ਪਾਠ ਕੀਤਾ ਗਿਆ ਅਤੇ ਸੰਗਤਾਂ ਨੂੰ ਪ੍ਰਭੂ ਦਾ ਸਿਮਰਨ ਕਰਨ ਨਾਲ ਪ੍ਰੇਰਿਤ ਕੀਤਾ ਗਿਆ | ਬਰਸੀ ਸਮਾਗਮ ਦੌਰਾਨ ਸਵਾਮੀ ਗੁਣਸਾਗਰ, ਸਵਾਮੀ ਰਾਜੇਸ਼ਵਰਾ ਨੰਦ, ਸਵਾਮੀ ਬ੍ਰਹਮਾਨੰਦ ਬੜੂੰਦੀ, ਸਵਾਮੀ ਕੇਸ਼ਵਾਨੰਦ, ਸਵਾਮੀ ਈਸ਼ਵਰ ਮੁਨੀ, ਸਵਾਮੀ ਕੁਸ਼ੇਸਵਰ ਦਾਸ, ਸਵਾਮੀ ਕੇਸ਼ਵਾਨੰਦ ਸਮੇਤ ਹੋਰ ਕਈ ਸੰਤਾਂ ਮਹਾਂਪੁਰਸ਼ਾ ਵਲੋਂ ਸਮਾਗਮ 'ਚ ਸ਼ਮੂਲੀਅਤ ਕੀਤੀ ਗਈ | ਯੋਗੀਰਾਜ ਬਾਬਾ ਦਿਲਵਰ ਨਾਥ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬਾਬਾ ਜਗਨ ਨਾਥ ਜੱਗਾ, ਸਵਾਮੀ ਬ੍ਰਹਮਾਨੰਦ ਬੜੂੰਦੀ, ਸਵਾਮੀ ਰਾਜੇਸ਼ਵਰਾ ਨੰਦ ਨੇ ਕਿਹਾ ਕਿ ਬਾਬਾ ਦਿਲਵਰ ਨਾਥ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਵੀ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲੀਏ | ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਦੀ ਪੰਗਤ ਵੀ ਲਗਾਈ ਗਈ | ਇਸ ਮੌਕੇ ਪ੍ਰਸਿੱਧ ਢਾਡੀ ਤੇ ਕਵੀਸ਼ਰ ਜੱਥੇ ਪਰਮਜੀਤ ਸਿੰਘ ਬੁਰਜ, ਸਤਵੰਤ ਸਿੰਘ ਸੁੱਖਾ ਭਾਈ ਚਰਨਜੀਤ ਸਿੰਘ ਧਨੇਰ, ਸੁਖਮਨਦੀਪ ਕੌਰ ਤਲਵੰਡੀ, ਗੁਰਵਿੰਦਰ ਸਿੰਘ ਤਲਵੰਡੀ, ਢਾਡੀ ਤਰਸੇਮ ਸਿੰਘ ਗਾਲਿਬ, ਮੋਹਨ ਕੁਰੈਸ਼ੀ ਆਦਿ ਦੇ ਜੱਥਿਆ ਵਲੋਂ ਸੰਗਤਾਂ ਨੂੰ ਗੁਰ-ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਮਾ. ਸ਼ਿਵਦੇਵ ਸਿੰਘ, ਚਮਕੌਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ (ਤਿੰਨੋਂ ਸਾਬਕਾ ਸਰਪੰਚ), ਚਰਨ ਸਿੰਘ ਗਿੱਲ, ਸੰਦੀਪ ਕੌਰ ਪੰਚ, ਪੰਚ ਸੁਖਵਿੰਦਰ ਸਿੰਘ, ਏਕਮਜੋਤ ਸਿੰਘ, ਸੋਨੀ ਬਾਬਾ, ਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸੁਖਮਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਹੰਸਰਾਜ ਸਿੰਘ, ਚਰਨ ਸਿੰਘ, ਬਲਜੀਤ ਸਿੰਘ, ਗਿਆਨੀ ਚਮਕੌਰ ਸਿੰਘ, ਸਵਰਨ ਸਿੰਘ ਗਰੇਵਾਲ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਯੰਗ ਸਪੋਰਟਸ ਕਲੱਬ ਵਲੋਂ ਹੋਣਹਾਰ ਵਿਦਿਆਰਥਣ ਦਾ ਸਨਮਾਨ ਅਗਲੀ ਖ਼ਬਰ ਹੰਬੜਾਂ-ਮੁੱਲਾਂਪੁਰ ਮੇਨ ਸੜਕ 'ਤੇ ਟੋਇਆ ਨੇ ਛੱਪੜਾਂ ਦਾ ਰੂਪ ਧਾਰਿਆ, ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।