ਚੌਂਕੀਮਾਨ, 31 ਅਗਸਤ (ਤੇਜਿੰਦਰ ਸਿੰਘ ਚੱਢਾ)-'ਮਨੁੱਖਤਾ ਦੀ ਸੇਵਾ' ਪਰਿਵਾਰ ਦੇ ਸੁੁਪਨਿਆ ਦੇ ਘਰ ਹਸਨਪੁਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਮਿੰਟੂ ਵਲੋਂ ਨੌਜਵਾਨਾਂ ਨੂੰ ਚਿੱਟੇ ਵਰਗੇ ਨਸ਼ੇ ਸਮੇਤ ਹੋਰ ਮਾਰੂ ਨਸ਼ਿਆਂ ਦੇ ਮਾੜੇ ਪ੍ਰਭਾਵਾਂ 'ਤੇ ਨੌਜਵਾਨਾਂ ਨੂੰ ਖੇਡ ਗਰਾਊਾਡ ਨਾਲ ਜੋੜਨ ਦੇ ਮਕਸਦ ਲਈ ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ ਤੋਂ ਇਕ ਮੈਰਾਥਨ ਦੌੜ ਦਾ ਆਯੋਜਿਨ ਕੀਤਾ ਗਿਆ ਤੇ ਇਹ ਮੈਰਾਥਨ ਦੌੜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁੁਪਨਿਆ ਦੇ ਘਰ ਹਸਨਪੁਰ ਤੋਂ ਅੱਡਾ ਚੌਂਕੀਮਾਨ ਤੱਕ ਕਰਵਾਈ ਗਈ | ਜਿਸ ਵਿਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁੁਪਨਿਆਂ ਘਰ ਹਸਨਪੁਰ ਵਿਚ ਰਹਿ ਰਹੇ 60 ਦੇ ਕਰੀਬ ਬੱਚਿਆ ਨੇ ਹਿੱਸਾ ਲਿਆ | ਨੰਬਰਦਾਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਵੱਲੋਂ ਇਹ ਦੌੜ ਬਾਪੂ ਕੇਸਰ ਸਿੰਘ ਚੌਂਕੀਮਾਨ ਦੇ ਸਪੁੱਤਰ ਬਿੱਲਾ ਧਾਲੀਵਾਲ ਦੀ ਯਾਦ ਵਿਚ ਕਰਵਾਈ ਗਈ ਹੈ | ਇੱਥੇ ਇਹ ਦੱਸਣਯੋਗ ਹੈ ਕਕੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਦੀ ਅਗਵਾਈ ਵਿਚ ਬੱਚਿਆਂ ਨੇ ਬਾਰਿਸ਼ ਪੈਦੇ ਹੋਣ ਦੇ ਬਾਵਜੂਦ ਵੀ ਇਹ ਦੌੜ ਪੂਰੀ ਕੀਤੀ ਤੇ ਬੱਚਿਆਂ ਦੇ ਹੌਂਸਲੇ ਬੁਲੰਦ ਸਨ, ਜਿਨ੍ਹਾਂ ਨੇ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਆਪਣੀ ਹਿੰਮਤ ਨੂੰ ਬਰਕਰਾਰ ਰੱਖਿਆ ਤੇੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਸਮੇਤ ਮੈਰਾਥਨ ਦੌੜ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਅੱਡਾ ਚੌਂਕੀਮਾਨ ਵਿਖੇ ਨੰਬਰਦਾਰ ਮਨਦੀਪ ਸਿੰਘ ਮਾਨ, ਯਾਦਵਿੰਦਰ ਸਿੰਘ ਮਾਨ, ਰਣਜੀਤ ਸਿੰਘ ਸੁੱਖਾ, ਪ੍ਰਦੀਪ ਸਿੰਘ, ਅਮਨਿੰਦਰ ਸਿੰਘ, ਭੁਪਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਨੌਜਵਾਨਾਂ ਨੇ ਭਰਵਾਂ ਸਵਾਗਤ ਕੀਤਾ ਤੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਦਾ ਧੰਨਵਾਦ ਕੀਤਾ, ਜੋ ਸਮਾਜ ਦੀ ਸੇਵਾ ਤਾਂ ਕਰ ਰਹੇ ਹਨ ਤੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੋੜ ਰਹੇ ਹਨ | ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਸਮੇਤ ਮੈਰਾਥਨ ਦੌੜ ਵਿਚ ਹਿੱਸਾ ਲੈ ਰਹੇ ਬੱਚਿਆਂ ਤੇ ਪਿੰਡ ਚੌਂਕੀਮਾਨ ਦੇ ਨੌਜਵਾਨਾਂ ਨੇ 2 ਮਿੰਟ ਦਾ ਮੋਨਧਾਰ ਕੇ ਬਿੱਲਾ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ |